- ਸਕੂਲ ਤੇ ਦਫ਼ਤਰ 2 ਘੰਟੇ ਦੇਰੀ ਦੇ ਨਾਲ ਖੁੱਲ੍ਹਣਗੇ,
- ਰੱਖੜੀ ਵਾਲੇ ਦਿਨ ਸਰਕਾਰੀ ਦਫਤਰ 11 ਵਜੇ ਖੁੱਲ੍ਹਣਗੇ,
- ਜਦੋਂਕਿ ਸਕੂਲ 10 ਵਜੇ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ,
ਚੰਡੀਗੜ੍ਹ, 29 ਅਗਸਤ 2023 – ਰੱਖੜੀ ਦੇ ਤਿਉਹਾਰ ਕਾਰਨ ਪੰਜਾਬ ਸਰਕਾਰ ਦੇ ਵਲੋਂ ਰੱਖੜੀ ਵਾਲੇ ਦਿਨ ਦਫ਼ਤਰਾਂ ਤੇ ਸਕੂਲਾਂ ਦੇ ਸਮੇਂ ਵਿਚ ਇੱਕ ਦਿਨ ਦੇ ਲਈ ਬਦਲਾਅ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ, ਸਕੂਲ ਤੇ ਦਫ਼ਤਰ 2 ਘੰਟੇ ਦੇਰੀ ਦੇ ਨਾਲ ਖੁੱਲ੍ਹਣਗੇ। ਜਿਸ ਤਹਿਤ 30 ਅਗਸਤ ਦਿਨ ਬੁੱਧਵਾਰ ਨੂੰ ਪੰਜਾਬ ਸਰਕਾਰ ਦੇ ਸਮੂਹ ਦਫ਼ਤਰ, ਸਕੂਲ 2 ਘੰਟੇ ਦੀ ਦੇਰੀ ਨਾਲ ਖੁੱਲ੍ਹਣਗੇ।
ਦੱਸ ਦਈਏ ਕਿ, ਸਰਕਾਰੀ ਦਫਤਰ ਹੁਣ 9 ਵਜੇ ਖੁੱਲ੍ਹਦੇ ਹਨ, ਜੋ ਕੱਲ੍ਹ 11 ਵਜੇ ਖੁੱਲ੍ਹਣਗੇ, ਜਦੋਂਕਿ ਸਕੂਲ 8 ਵਜੇ ਖੁੱਲ੍ਹਦੇ ਹਨ, ਜਿਨ੍ਹਾਂ ਨੂੰ 10 ਵਜੇ ਖੋਲ੍ਹਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।
ਹਾਲਾਂਕਿ ਦੂਜੇ ਪਾਸੇ ਰੱਖੜੀ ਨੂੰ ਲੈ ਕੇ ਲੋਕਾਂ ‘ਚ ਸਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਰੱਖੜੀ 30 ਅਗਸਤ ਨੂੰ ਮਨਾਈ ਜਾਵੇਗੀ ਜਾਂ 31 ਅਗਸਤ ਨੂੰ।