ਮੁੱਖ ਮੰਤਰੀ ਚੰਨੀ ਦੇ ਕਾਲ ਦੌਰਾਨ ਹੋਏ ਦਾਸਤਾਨ-ਏ-ਸ਼ਹਾਦਤ ਸਬੰਧੀ ਦੋ ਅਫ਼ਸਰਾਂ ‘ਤੇ ਘਪਲੇ ਦੇ ਦੋਸ਼, ਚੰਨੀ ਦਾ ਨਾਂਅ ਵੀ ਆ ਰਿਹਾ ਸਾਹਮਣੇ

  • ਆਪਣੇ ਮੁੰਡੇ ਦੇ ਵਿਆਹ ਦਾ ਖਰਚਾ ਐਡਜਸਟਮੈਂਟ ਕਰਨ ਦੇ ਦੋਸ਼,
  • ਚੰਨੀ ਦੇ ਜਾਇਦਾਦਾਂ ਤੇ ਬੈਂਕ ਖਾਤਿਆਂ ਦੀ ਵੀ ਹੋ ਰਹੀ ਹੈ ਜਾਂਚ,
  • ਚੰਨੀ ਨੇ ਦੱਸਿਆ ਬਦਲੇ ਦੀ ਸਾਜ਼ਿਸ਼

ਚੰਡੀਗੜ੍ਹ, 31 ਦਸੰਬਰ 2022 – ਕਾਂਗਰਸ ਸਰਕਾਰ ਵੇਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੇਲੇ ਕਰਵਾਏ ਗਏ ਦਾਸਤਾਨ-ਏ-ਸ਼ਹਾਦਤ ਦੇ ਕਰਵਾਏ ਗਏ ਫੰਕਸਨ ‘ਚ 1.47 ਕਰੋੜ ਰੁਪਏ ਦੇ ਖਰਚੇ ਵਿੱਚ ਟੂਰਿਜ਼ਮ ਮਹਿਕਮੇ ਦੇ ਦੋ ਅਫ਼ਸਰਾਂ ਖਿਲਾਫ ਘਪਲੇ ਦੇ ਦੋਸ਼ ਲਏ ਗਏ ਹਨ । ਇਹ ਫੰਕਸਨ ਟੂਰਿਜ਼ਮ ਵਿਭਾਗ ਵੱਲੋਂ ਕਰਵਾਇਆ ਗਿਆ ਸੀ। ਪੰਜਾਬ ਵਿਜਿਲੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਇਸ ਪਿੱਛੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵੀ ਮਿਲੀ ਭੁਗਤ ਸੀ।

ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੇਟੇ ਦੇ ਵਿਆਹ ਵਿੱਚ 1.47 ਕਰੋੜ ਰੁਪਏ ਦੀ ਦਾਸਤਾਨ-ਏ-ਸ਼ਹਾਦਤ ਐਡਜਸਟਮੈਂਟ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਘਰ ਦਾ ਸਾਦਾ ਖਾਣਾ ਖਾਂਦਾ ਹੈ। ਕਦੇ ਮੀਟ ਨਹੀਂ ਖਾਧਾ ਅਤੇ ਕਦੇ ਸ਼ਰਾਬ ਵੀ ਨਹੀਂ ਪੀਤੀ। ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕਣਾ ਚਾਹੁੰਦੀ ਹੈ। ਇਸ ਲਈ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਜਾਇਦਾਦ ਅਤੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ 3 ਮਹੀਨਿਆਂ ਲਈ ਮੁੱਖ ਮੰਤਰੀ ਬਣਾਇਆ ਸੀ। ਪਰ ਮੌਜੂਦਾ ਪੰਜਾਬ ਸਰਕਾਰ ਨੂੰ ਇੰਝ ਲੱਗਦਾ ਹੈ ਜਿਵੇਂ ਪਤਾ ਨਹੀਂ ਮੈਂ ਇਸ ਦੌਰਾਨ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਦਲੇ ਦੀ ਨੀਤੀ ਨਾਲ ਸਾਜ਼ਿਸ਼ ਰਚ ਰਹੀ ਹੈ। ਚੰਨੀ ਨੇ ਸਪੱਸ਼ਟ ਕੀਤਾ ਕਿ ਉਹ ਸਾਰੇ ਦੋਸ਼ਾਂ ਅਤੇ ਸਾਜ਼ਿਸ਼ਾਂ ਦਾ ਆਪਣੇ ਦਮ ‘ਤੇ ਸਾਹਮਣਾ ਕਰਨਗੇ ਅਤੇ ਜਨਤਾ ਅਤੇ ਹੋਰਾਂ ਨੂੰ ਨਾਲ ਲੈ ਕੇ ਵਿਰੋਧ ਨਹੀਂ ਕਰਨਗੇ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਲਈ 19 ਨਵੰਬਰ, 2021 ਨੂੰ ਚਮਕੌਰ ਸਾਹਿਬ, ਪੰਜਾਬ ਵਿੱਚ 10 ਅਕਤੂਬਰ 2021 ਨੂੰ ਹੋਣ ਵਾਲੇ ਦਾਸਤਾਨ-ਏ-ਸ਼ਹਾਦਤ ਸਮਾਗਮ ਵਿੱਚ 1.47 ਕਰੋੜ ਰੁਪਏ ਦੇ ਖਰਚੇ ਨੂੰ ਐਡਜਸਟ ਕਰਨ ਦੇ ਦੋਸ਼ ਹਨ। ਇਹ ਸ਼ਿਕਾਇਤ ਬਠਿੰਡਾ ਦੇ ਪਿੰਡ ਭਾਗੂ ਦੇ ਵਸਨੀਕ ਰਾਜਵਿੰਦਰ ਸਿੰਘ ਵੱਲੋਂ ਪੰਜਾਬ ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਨੂੰ ਭੇਜੀ ਗਈ ਹੈ। ਉਹ ਸਾਰੇ ਦਸਤਾਵੇਜ਼ ਵੀ ਨੱਥੀ ਕੀਤੇ ਗਏ ਹਨ, ਜਿਨ੍ਹਾਂ ‘ਤੇ ਘਪਲੇ ਨੂੰ ਸਾਬਤ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਦਾਸਤਾਨੇ-ਏ-ਸ਼ਹਾਦਤ ਸਮਾਗਮ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਇਆ ਗਿਆ ਸੀ। ਇਸ ਦੀ ਜ਼ਿੰਮੇਵਾਰੀ ਟੂਰਿਜ਼ਮ ਦੇ ਚੀਫ਼ ਜਨਰਲ ਮੈਨੇਜਰ ਐਸ.ਕੇ ਚੱਢਾ ਅਤੇ ਐਕਸੀਅਨ ਪ੍ਰੇਮਚੰਦ ਦੀ ਸੀ। ਪ੍ਰੋਗਰਾਮ ‘ਤੇ 1.47 ਕਰੋੜ ਰੁਪਏ ਦਾ ਖਰਚਾ ਦਿਖਾ ਕੇ ਵੱਡਾ ਘਪਲਾ ਕੀਤਾ ਗਿਆ। ਸ਼ਿਕਾਇਤ ਮੁਤਾਬਕ ਦਾਸਤਾਨ-ਏ-ਸ਼ਹਾਦਤ ਨੂੰ ਦਾਸਤਾਨ-ਏ-ਭ੍ਰਿਸ਼ਟਾਚਾਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਐਸਕੇ ਚੱਢਾ ਵੱਲੋਂ ਪੰਜਾਬ ਟਰਾਂਸਪੇਰੈਂਸੀ ਇਨ ਪਬਲਿਕ ਪ੍ਰੋਕਿਉਰਮੈਂਟ ਐਕਟ-2019 ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ।

ਸ਼ਿਕਾਇਤਕਰਤਾ ਅਨੁਸਾਰ 4 ਟੈਂਡਰਾਂ ਲਈ ਸਿੰਗਲ ਟੈਂਡਰ ਤੋਂ 20 ਗੁਣਾ ਵੱਧ ਰੇਟ ‘ਤੇ ਰਿਸ਼ਵਤ ਲਈ ਗਈ ਸੀ। ਦੋਸ਼ ਹਨ ਕਿ ਐਸਕੇ ਚੱਢਾ ਅਤੇ ਪ੍ਰੇਮਚੰਦ ਨੇ ਇੱਕ ਹੀ ਟੈਂਡਰ ਰਾਹੀਂ ਆਰਜ਼ੀ ਸਟੇਜ ਆਦਿ ਲਈ 97 ਲੱਖ ਰੁਪਏ ਅਦਾ ਕੀਤੇ। ਦੋਵੇਂ ਅਫਸਰਾਂ ਨੇ ਪ੍ਰਤੀ ਵਿਅਕਤੀ ਚਾਹ ਦਾ 2000 ਰੁਪਏ ਖਰਚ ਕੀਤਾ। ਪਰ ਚੋਣ ਕਮਿਸ਼ਨ ਵੱਲੋਂ ਚਾਹ ਦੇ ਕੱਪ ਦੀ ਕੀਮਤ 12 ਰੁਪਏ ਦੇ ਹਿਸਾਬ ਨਾਲ ਦਿੱਤੀ ਗਈ ਸੀ।

ਦੁਪਹਿਰ ਦਾ ਖਾਣਾ 2000 ਰੁਪਏ ਪ੍ਰਤੀ ਵਿਅਕਤੀ, ਛੋਲੇ 250 ਰੁਪਏ ਪ੍ਰਤੀ ਵਿਅਕਤੀ, ਸੈਂਟਰ ਟੇਬਲ 400 ਰੁਪਏ, ਪਲਾਸਟਿਕ ਦੀਆਂ 7000 ਕੁਰਸੀਆਂ 28 ਰੁਪਏ ਪ੍ਰਤੀ ਕੁਰਸੀ ਅਤੇ ਹੋਰ ਖਰਚੇ ਵੀ ਕਈ ਗੁਣਾ ਰੇਟ ‘ਤੇ ਅਦਾ ਕੀਤੇ ਗਏ। ਇਸ ਆਧਾਰ ‘ਤੇ ਦਾਸਤਾਨ-ਏ-ਸ਼ਹਾਦਤ ਸਮਾਗਮ ਦੀ ਆੜ ‘ਚ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਅਤੇ ਸਰਕਾਰੀ ਫੰਡਾਂ ਦੀ ਘਪਲੇਬਾਜ਼ੀ ਕਰਨ ਦੇ ਦੋਸ਼ ਲਾਏ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੁੱਤਿਆਂ ਨੇ ਬੱਚੇ ‘ਤੇ ਕੀਤਾ ਹਮਲਾ, ਘਰੋਂ ਸਾਮਾਨ ਲੈਣ ਗਿਆ ਸੀ, ਸਾਬਕਾ ਸਰਪੰਚ ਨੇ ਬਚਾਈ ਜਾਨ

ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਦੋ ਭਰਾਵਾਂ ਦੀ ਸੜਕ ਹਾਦਸੇ ‘ਚ ਮੌ+ਤ