ਨਵਜੋਤ ਸਿੱਧੂ ਚੰਡੀਗੜ੍ਹ ਤੋਂ ਖਾਲੀ ਹੱਥ ਨਿਕਲੇ ਜਾਂ ਫ਼ਿਰ ਕੋਈ ਖਜ਼ਾਨਾ ਹੱਥ ਲੱਗਿਆ ਇਸ ਬਾਰੇ ਜਵਾਬ AICC ਦੀ ਇੱਕ ਚਿੱਠੀ ਵਿੱਚ ਆਵੇਗਾ। ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਸਿੱਧੂ ਬਾਰੇ ਫੈਸਲਾ ਜਲਦ ਲਿਆ ਜਾਵੇਗਾ। ਹਰੀਸ਼ ਰਾਵਤ ਨੇ ਕਿਹਾ ਹਜੇ 5,7 ਦਿਨ ਹੋਰ ਲੱਗ ਸਕਦੇ ਹਨ ਮਸਲਾ ਹੱਲ ਹੋਣ ਲਈ। ਹਰੀਸ਼ ਰਾਵਤ ਪੰਜਾਬ ਆਉਣ ਲਈ ਹੋਏ ਤਿਆਰ। 2 ਘੰਟੇ ਚੱਲੀ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਮੀਟਿੰਗ ਦਾ ਕੀ ਨਤੀਜਾ ਨਿਕਲਿਆ ਹਜੇ ਤੱਕ ਬਣਿਆ ਹੋਇਆ ਸਭ ਲਈ ਭੇਦ। ਨਵਜੋਤ ਸਿੱਧੂ ਬਿਨਾਂ ਸਵਾਲ ਜਵਾਬ ਕੀਤਿਆਂ ਪੰਜਾਬ ਭਵਨ ਤੋਂ ਪਟਿਆਲਾ ਲਈ ਨਿਕਲੇ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ