ਚਰਨਜੀਤ ਚੰਨੀ ਨੇ ਜਲੰਧਰ ‘ਚ ਆਪਣੇ ਜਠੇਰਿਆਂ ਨੂੰ ਮੱਥਾ ਟੇਕ ਲਿਆ ਆਸ਼ੀਰਵਾਦ, ਕਿਹਾ ਜਠੇਰੇ ਆਪ ਬੁਲਾ ਕੇ ਚੋਣ ਲੜਾ ਰਹੇ

ਜਲੰਧਰ- 24 ਅਪ੍ਰੈਲ 2024 – ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਸਵੇਰੇ ਆਪਣੇ ਪੁਆਰ ਗੋਤ ਦੇ ਜਠੇਰਿਆਂ ਦੇ ਅਸਥਾਨ ‘ਤੇ ਮੱਥਾ ਟੇਕਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੇ ਪਿੰਡ ਜੈਤੇ ਵਾਲੀ ਵਿਖੇ ਪੁਆਰ ਗੋਤ ਦੇ ਬਜ਼ੁਰਗ ਬਾਬਾ ਦਾਸਾ ਜੀ ਦੇ ਅਸਥਾਨ ਤੇ ਵਿੱਚ ਪੁੱਜ ਕੇ ਨਤਮਸਤਕ ਹੋਏ ਤੇ ਕਿਹਾ ਕਿ ਆਪਣੇ ਪੁਆਰ ਗੋਤ ਦੇ ਜਠੇਰਿਆਂ ਤੇ ਮੱਥਾ ਟੇਕ ਕੇ ਬਹੁਤ ਸਕੂਨ ਮਿਲਿਆ। ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੇਰੇ ਜਠੇਰੇ ਮੈਨੂੰ ਆਪਣੇ ਕੋਲ ਬੁਲਾ ਕੇ ਚੋਣ ਲੜਾ ਰਹੇ ਹਨ।

ਇਸ ਦੌਰਾਨ ਹਲਕਾ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਪਿੰਡ ਜੈਤੇਵਾਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਨਤਮਸਤਕ ਹੋਏ ਅਤੇ ਉਹਨਾਂ ਉਥਗ ਹੀ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਦੇ ਅਸਥਾਨ ਵਿਖੇ ਵੀ ਮੱਥਾ ਟੇਕਿਆ। ਇਥੇ ਸ. ਚੰਨੀ ਨੂੰ ਬਾਬਾ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਆਸ਼ੀਰਵਾਦ ਦਿੱਤਾ ਤੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਆਪਣੇ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋਣ ਦੇ ਪ੍ਰੋਗਰਾਮਾਂ ਦੌਰਾਨ ਸ. ਚਰਨਜੀਤ ਸਿੰਘ ਚੰਨੀ ਜੀ ਡੇਰਾ ਗੁਰਦੁਆਰਾ ਸੰਤ ਸਾਗਰ (ਚਾਹ ਵਾਲਾ) ਪਿੰਡ ਜੌਹਲ ਵਿਖੇ ਵੀ ਨਤਮਸਤਕ ਹੋਏ ਅਤੇ ਬਾਬਾ ਹਰਜਿੰਦਰ ਸਿੰਘ ਤੋਂ ਆਸ਼ੀਰਵਾਦ ਲਿਆ ਤੇ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕੀਤੀ।

ਇਸ ਮੌਕੇ ਤੇ ਲਖਬੀਰ ਸਿੰਘ ਕੋਟਲੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ,ਸਾਬਕਾ ਪੰਚ ਬੂਟਾ ਰਾਮ,ਰਾਮ ਰਤਨ,ਜੋਗਿੰਦਰਪਾਲ,ਤਰਲੋਕ ਚੰਦ ਪ੍ਰਧਾਨ ਗੁਰੂਦੁਆਰਾ ਕਮੇਟੀ,ਸੁਰਿੰਦਰਪਾਲ ਪਵਾਰ,ਰਾਜ ਕੁਮਾਰ ਅਰੋੜਾ,ਬਲਵਿੰਦਰ ਕੁਮਾਰ,ਅਮਿਤ ਪਵਾਰ,ਜਤਿੰਦਰ ਜੋਨੀ,ਰਮੇਸ਼ ਲਾਲ,ਰੇਸ਼ਮ ਲਾਲ ਮੇਹਣੀ,ਮਨੀ ਅਰੋੜਾ,ਰਾਮ ਰਤਨ ‘ਤੇ ਸਾਬਕਾ ਸਰਪੰਚ ਕਰਨੈਲ ਸਿੰਘ ਤੋਂ ਇਲਾਵਾ ਇਲਾਕੇ ਦੇ ਹੋਰ ਲੋਕ ਵੀ ਮੌਜੂਦ ਸਨ ‘ਤੇ ਇਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦੀ ਜਿੱਤ ਯਕੀਨੀ ਬਣਾਉਣ ਦਾ ਐਲਾਨ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੰਡੀਆਂ ਵਿੱਚ ਕੀਤੇ ਖਰੀਦ ਪ੍ਰਬੰਧਾਂ ਤੋਂ ਕਿਸਾਨ ਖੁਸ਼ – ਹਰਚੰਦ ਬਰਸਟ

ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਿਤਿਨ ਗਡਕਰੀ ਹੋਏ ਬੇਹੋਸ਼