ਪਟਿਆਲਾ, 2 ਜੁਲਾਈ 2022 – ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਹਿੰਸਾ ਦੇ ਮਾਮਲੇ ‘ਚ ਪੁਲਸ ਨੇ 6 ਲੋਕਾਂ ਖਿਲਾਫ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਹੈ। ਪੁਲੀਸ ਵੱਲੋਂ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਚਲਾਨ ਪੇਸ਼ ਕੀਤੇ ਗਏ ਹਨ, ਉਨ੍ਹਾਂ ਵਿੱਚ ਬਰਜਿੰਦਰ ਸਿੰਘ ਪਰਵਾਨਾ, ਕੁਲਦੀਪ ਸਿੰਘ, ਕਰਨ ਦੀਪ ਸਿੰਘ, ਦਵਿੰਦਰ ਸਿੰਘ, ਸ਼ਿਵਦੇਵ ਸਿੰਘ ਅਤੇ ਜਗਜੀਤ ਸਿੰਘ ਸ਼ਾਮਲ ਹਨ।
ਪੁਲੀਸ ਨੇ ਉਪਰੋਕਤ ਵਿਅਕਤੀਆਂ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਇਰਾਦਾ-ਏ-ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ। ਦੱਸ ਦੇਈਏ ਕਿ 29 ਅਪ੍ਰੈਲ ਨੂੰ ਕਾਲੀ ਮਾਤਾ ਮੰਦਰ ਦੇ ਬਾਹਰ ਪੱਥਰਬਾਜ਼ੀ ਹੋਈ ਸੀ। ਜਿਸ ਦੌਰਾਨ ਪੁਲਿਸ ਵੱਲੋਂ ਰੋਕੇ ਜਾਣ ‘ਤੇ ਵੀ ਤਲਵਾਰਾਂ ਲਹਿਰਾਈਆਂ ਗਈਆਂ।

