ਚੰਡੀਗੜ੍ਹ, 27 ਜਨਵਰੀ, 2024: ਅੱਜ ਪੰਜਾਬ ਨੂੰ ਸੜਕ ਸੁਰੱਖਿਆ ਲਈ ਨਵੀਂ ਫੋਰਸ ਮਿਲੇਗੀ। ਮੁੱਖ ਮੰਤਰੀ ਭਗਵੰਤ ਮਾਨ ਅੱਜ 27 ਜਨਵਰੀ ਨੂੰ ਸੜਕ ਸੁਰੱਖਿਆ ਫੋਰਸ (ਐਸ ਐਸ ਐਫ) ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਸੰਬੰਧੀ ਜਲੰਧਰ ਦੇ PAP ਵਿਖੇ ਸਮਾਗਮ ਹੋਵੇਗਾ, ਜਿਥੇ ਮੁੱਖ ਮੰਤਰੀ ਇਸ ਸਕੀਮ ਦੀ ਸ਼ੁਰੂਆਤ ਕਰਨਗੇ।
ਇਸ ਫੋਰਸ ਨੂੰ 144 ਹਾਈਟੈਕ ਗੱਡੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ SSF ‘ਚ 5000 ਪੁਲਿਸ ਮੁਲਜ਼ਮ ਸੜਕ ‘ਤੇ ਲੋਕਾਂ ਦੀ ਸੁਰੱਖਿਆ ਕਰਨਗੇ। ਪੰਜਾਬ ਵਿਚ ਮੁੱਖ ਮਾਰਗਾਂ ’ਤੇ ਹਰ 30 ਕਿਲੋਮੀਟਰ ’ਤੇ ਇਕ ਗੱਡੀ ਖੜ੍ਹੀ ਹੋਵੇਗੀ। ਇਸ ਲਈ 112 ਨੰਬਰ ਹੈਲਪਲਾਈਨ ਵੀ ਜਾਰੀ ਕੀਤਾ ਜਾਵੇਗਾ। ਇਹ ਫੋਰਸ ਸੜਕ ਹਾਦਸਿਆਂ ਵਿਚ ਮਦਦ ਕਰਨ ਵਾਸਤੇ ਸਥਾਪਿਤ ਕੀਤੀ ਗਈ ਹੈ। SSF ਦੇਸ਼ ਦੀ ਸੱਭ ਤੋਂ ਹਾਈਟੈਕ ਫੋਰਸ ਵਜੋਂ ਜਾਣੀ ਜਾਵੇਗੀ।