ਗੰਦੇ ਨਾਲੇ ‘ਚ ਡਿੱਗਿਆ ਬੱਚਾ: ਦੇਰ ਰਾਤ ਤੱਕ ਨਹੀਂ ਮਿਲਿਆ ਕੋਈ ਸੁਰਾਗ, ਲੋਕਾਂ ਨੇ ਮਾਂ ‘ਤੇ ਸੁੱਟਣ ਦੇ ਲਾਏ ਦੋਸ਼

ਲੁਧਿਆਣਾ, 9 ਅਪ੍ਰੈਲ 2023 – ਲੁਧਿਆਣਾ ਦੇ ਹੈਬੋਵਾਲ ਕਾਲੀ ਮਾਤਾ ਮੰਦਿਰ ਕੋਲ ਇੱਕ ਸਾਲ ਦਾ ਬੱਚਾ ਅਚਾਨਕ ਮਾਂ ਦੇ ਹੱਥੋਂ ਤਿਲਕ ਕੇ ਗੰਦੇ ਨਾਲੇ ਵਿੱਚ ਡਿੱਗ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਅਤੇ ਨਿਗਮ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਕਰੇਨ ਦੀ ਮਦਦ ਨਾਲ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਦੇਰ ਰਾਤ ਤੱਕ ਕੁਝ ਪਤਾ ਨਹੀਂ ਲੱਗਾ। ਟੀਮ ਲਗਾਤਾਰ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਦੇ ਨਾਲ ਹੀ ਇਲਾਕੇ ਦੇ ਲੋਕਾਂ ਨੇ ਬੱਚੇ ਦੀ ਮਾਂ ‘ਤੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਆਪਣੇ ਬੱਚੇ ਦੀ ਗਲੀ ਵਿੱਚ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਨਾਲੇ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਈ।

ਔਰਤ ਹੈਬੋਵਾਲ ਵਿੱਚ ਹੀ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ‘ਤੇ ਝੂਠੇ ਦੋਸ਼ ਲਾਏ ਗਏ ਹਨ। ਉਹ ਬੱਚੇ ਨੂੰ ਲੈ ਕੇ ਨਾਲੇ ਕੋਲ ਜਾ ਰਹੀ ਸੀ। ਇਸੇ ਦੌਰਾਨ ਇੱਕ ਬਾਈਕ ਉਸ ਦੇ ਸਾਹਮਣੇ ਆ ਗਈ। ਬੱਚਾ ਹੱਥੋਂ ਤਿਲਕ ਕੇ ਨਾਲੇ ਵਿੱਚ ਡਿੱਗ ਗਿਆ।

ਉੱਥੇ ਹੀ ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੇ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਹੁਣ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਟੀਮ ਜਲਦੀ ਹੀ ਉਸ ਨੂੰ ਬਚਾ ਲਵੇਗੀ। ਇਲਾਕੇ ਦੇ ਲੋਕਾਂ ਨੇ ਉਸ ਦੀ ਮਾਂ ‘ਤੇ ਉਸ ਨੂੰ ਭਜਾ ਕੇ ਸੁੱਟਣ ਦਾ ਦੋਸ਼ ਲਾਇਆ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਗੱਲ ਦਾ ਪਤਾ ਲੱਗ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਕੂਲ ‘ਚ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਵਿਦਿਆਰਥੀ ਦੀ ਇਲਾਜ ਦੌਰਾਨ ਮੌ+ਤ

ਬਠਿੰਡਾ ਜੇਲ੍ਹ ਦੇ ਹਵਾਲਾਤੀਆਂ ਵੀਡੀਓ ਹੋਈ ਵਾਇਰਲ: ਜੇਲ੍ਹ ਪ੍ਰਸ਼ਾਸਨ ‘ਤੇ ਲਾਏ ਗੰਭੀਰ ਇਲਜ਼ਾਮ