ਪੰਤਗ ਫੜਦਾ ਬੱਚਾ 66ਕੇ ਵੀ ਸਟੇਸ਼ਨ ਵਿੱਚ ਵੜਿਆ, ਹਾਈਵੋਲਟੇਜ ਬਿਜਲੀ ਸਪਲਾਈ ਦੀ ਲਪੇਟ ‘ਚ ਆ ਝੁਲਸਿਆ

ਗੁਰਦਾਸਪੁਰ, 10 ਦਸੰਬਰ 2022 – ਬਟਾਲਾ ਵਿਖੇ 12 ਸਾਲ ਦਾ ਬੱਚਾ ਪਤੰਗ ਫੜਦੇ ਬਟਾਲਾ ਦੇ ਮੈਨ 66 ਕੇਵੀ ਬਿਜਲੀ ਸਬ ਸਟੇਸ਼ਨ ਵਿਚ ਵੜ ਗਿਆ। ਉਥੇ ਹੀ ਉਕਤ ਹਾਈ ਵੋਲਟੇਜ ਦੀਆਂ ਤਾਰਾਂ ਦੀ ਚਪੇਟ ਚ ਆਉਣ ਦੇ ਚਲਦੇ , 80 ਫੀਸਦੀ ਝੁਲਸ ਗਿਆ।

ਇਸ ਸੰਬੰਧੀ ਬਿਜਲੀ ਸਬ ਸਟੇਸ਼ਨ ਤੇ ਤੈਨਾਤ ਬਿਜਲੀ ਬੋਰਡ ਦੇ ਮੁਲਾਜਿਮ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਡਿਊਟੀ ਤੇ ਸਨ ਕਿ ਅਚਾਨਕ ਮੇਨ ਸਪਲਾਈ ਵਾਲੇ ਏਰੀਆ ਚੋਂ ਬਲਾਸਟ ਦੀ ਅਵਾਜ ਆਈ ਅਤੇ ਬਿਜਲੀ ਬੰਦ ਹੋ ਗਈ ਅਤੇ ਜਦ ਉਹਨਾਂ ਉਥੇ ਜਾਕੇ ਦੇਖਿਆ ਤਾ ਇਕ ਬੱਚਾ ਮੇਨ ਸਪਲਾਈ ਵਾਲੀ ਥਾਂ ਤੇ ਝੁਲਸ ਰਿਹਾ ਸੀ ਅਤੇ ਉਹਨਾਂ ਅਤੇ ਉਥੇ ਮਜੂਦ ਸਟਾਫ ਵਲੋਂ ਪਹਿਲਾ ਅੱਗ ਬੁਝਾਈ ਅਤੇ ਐਮਬੂਲੈਂਸ ਨੂੰ ਵੀ ਫੋਨ ਕੀਤਾ ਲੇਕਿਨ ਐਮਬੂਲੈਂਸ ਨਹੀਂ ਆਈ ਜਿਸ ਦੇ ਚਲਦੇ ਉਹ ਆਪਣੀ ਪ੍ਰਾਈਵੇਟ ਗੱਡੀ ਚ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਚ ਲੈ ਕੇ ਆਏ। ਜਿਥੇ ਬੱਚੇ ਹੀ ਹਾਲਤ ਨਾਜ਼ੁਕ ਹੈ।

ਉਥੇ ਹੀ ਬੱਚੇ ਦੀ ਪਹਿਚਾਣ ਅਜੇਪਾਲ ਵਾਸੀ ਸਿੰਬਲ ਚੋਕ ਬਟਾਲਾ ਵਜੋਂ ਹੋਈ ਹੈ ਅਤੇ ਬੱਚੇ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ ਹੈ ਜਦਕਿ ਬਿਜਲੀ ਬੋਰਡ ਦੇ ਮੁਲਾਜ਼ਮ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਏਰੀਆ ਚ ਬੱਚਾ ਪਹੁਚਿਆ ਉਥੇ ਕੋਈ ਰਾਹਗੀਰ ਨਹੀਂ ਜਾ ਸਕਦਾ ਲੇਕਿਨ ਬੱਚਾ ਉਥੇ ਕਿਵੇਂ ਪਹੁਚ ਗਿਆ ਇਸ ਬਾਰੇ ਕਿਸੇ ਨੂੰ ਨਹੀਂ ਪਤਾ। ਉਥੇ ਹੀ ਸਿਵਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਡਾ ਅਮਨਦੀਪ ਕੌਰ ਨੇ ਦੱਸਿਆ ਕਿ ਜੋ ਅਜੇਪਾਲ ਉਮਰ 12 ਸਾਲ ਦ ਬੱਚਾ ਬੁਰੀ ਤਰ੍ਹਾਂ ਝੁਲਸਿਆ ਹੋਈ ਹਾਲਾਤ ਚ ਉਹਨਾਂ ਦੇ ਹਸਪਤਾਲ ਚ ਇਲਾਜ ਲਈ ਆਇਆ ਹੈ ਜਦਕਿ ਹਾਲਤ ਗੰਭੀਰ ਹੈ ਅਤੇ ਜਿਸ ਦੇ ਚਲਦੇ ਉਸਨੂੰ ਅੰਮ੍ਰਿਤਸਰ ਹਸਪਤਾਲ ਚ ਰੈਫਰ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

29ਵੀਂ ਕਮਲਜੀਤ ਖੇਡਾਂ-2022 ਮੌਕੇ ਸਨਮਾਨਤ ਕੀਤੇ ਜਾਣ ਵਾਲੇ ਖਿਡਾਰੀਆਂ ਦਾ ਐਲਾਨ

ਭਗਵੰਤ ਮਾਨ ਸਰਕਾਰ ਨੇ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਦੇਣ ਦੀ ਮੁੜ ਸ਼ੁਰੂਆਤ ਕੀਤੀ – ਮੀਤ ਹੇਅਰ