ਟਰਾਲੇ ਤੇ ਛੋਟੇ ਹਾਥੀ ਦੀ ਜ਼ਬਰਦਸਤ ਟੱਕਰ, ਇੱਕੋ ਪਿੰਡ ਦੇ 5 ਲੋਕਾਂ ਦੀ ਮੌਤ

ਕੋਟਕਪੂਰਾ, 5 ਅਪ੍ਰੈਲ 2024 – ਕੋਟਕਪੂਰਾ ਵਿੱਚ ਇੱਕ ਟੈਂਪੂ ਟਾਟਾ ਐਸ (ਛੋਟਾ ਹਾਥੀ) ਵਿੱਚ ਸਵਾਰ ਇੱਕੋ ਪਿੰਡ ਦੇ ਪੰਜ ਵਿਅਕਤੀਆਂ ਦੀ ਟਰਾਲੇ ਨਾਲ ਹੋਈ ਟੱਕਰ ਵਿੱਚ ਮੌਤ ਹੋ ਗਈ। ਕਰੀਬ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਵੀਰਵਾਰ-ਸ਼ੁੱਕਰਵਾਰ ਦੀ ਰਾਤ 2 ਵਜੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਛੋਟੇ ਹਾਥੀ ਦੇ ਦੋ ਟੁਕੜੇ ਹੋ ਗਏ।

ਮਰਨ ਵਾਲਿਆਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਸੁਖਦੇਵ ਰਾਜ (38), ਲਵਪ੍ਰੀਤ (22), ਕਰਮਜੀਤ ਕੌਰ (36) ਪਤਨੀ ਸੁਰੇਸ਼ ਕੁਮਾਰ, ਕਰਮਜੀਤ ਕੌਰ (35) ਪਤਨੀ ਸੁਖਚੈਨ ਸਿੰਘ ਅਤੇ ਦੀਪਕ ਕੁਮਾਰ (27) ਵਜੋਂ ਹੋਈ ਹੈ।

ਇਹ ਸਾਰੇ ਮੁਕਤਸਰ ਦੇ ਪਿੰਡ ਮਰਾੜ ਦੇ ਰਹਿਣ ਵਾਲੇ ਸਨ। ਜ਼ਖ਼ਮੀਆਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਬਾਬਾ ਪੀਰ ਨਿਗਾਹੇ ਨੂੰ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਇਹ ਹਾਦਸਾ ਪੰਜਗਰਾਈ ਖੁਰਦ ਨੇੜੇ ਵਾਪਰਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਯੁੱਧਿਆ ਰਾਮ ਮੰਦਰ ‘ਚ ਨਤਮਸਤਕ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ

ਨਵਜੋਤ ਸਿੱਧੂ ਦੀ ਪਤਨੀ ਦਾ ਹੋਇਆ ਸਫਲ ਅਪਰੇਸ਼ਨ, ਟਵੀਟ ਕਰਕੇ ਦਿੱਤੀ ਜਾਣਕਾਰੀ