ਜਲੰਧਰ ‘ਚ ਈਸਾਈ ਭਾਈਚਾਰੇ ਨੂੰ ਮਿਲਿਆ ਨਵਾਂ ਬਿਸ਼ਪ

ਜਲੰਧਰ, 9 ਜੂਨ 2025 – ਜਲੰਧਰ ਵਿੱਚ ਈਸਾਈ ਭਾਈਚਾਰੇ ਨੂੰ ਇਕ ਨਵਾਂ ਬਿਸ਼ਪ ਮਿਲਿਆ ਹੈ। ਪੋਪ ਲੀਓ XIV ਨੇ ਫਾਦਰ ਜੋਸ ਸੈਬੇਸਟੀਅਨ ਥੇਕੁਮਚੇਰੀਕੁਨੇਲ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤਾ ਹੈ। 63 ਸਾਲਾ ਫਾਦਰ ਜੋਸ ਇਸ ਸਮੇਂ ਜਲੰਧਰ ਵਿੱਚ ਵਿੱਤੀ ਪ੍ਰਸ਼ਾਸਕ ਵਜੋਂ ਕੰਮ ਕਰ ਰਹੇ ਹਨ। ਇਹ ਅਹੁਦਾ ਲਗਭਗ ਸੱਤ ਸਾਲਾਂ ਤੋਂ ਖਾਲ੍ਹੀ ਸੀ।

ਪਹਿਲਾਂ ਬਿਸ਼ਪ ਫ੍ਰੈਂਕੋ ਮੁਲੱਕਲ ‘ਤੇ 2018 ਵਿੱਚ ਇਕ ਨਨ ਨੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਵੈਟੀਕਨ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਬਾਅਦ ਵਿੱਚ ਉਨ੍ਹਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਪਰ ਚਰਚ ਨੇ ਉਨ੍ਹਾਂ ਦਾ ਅਸਤੀਫ਼ਾ ਲੈ ਲਿਆ ਸੀ। ਉਨ੍ਹਾਂ ਦਾ ਅਸਤੀਫ਼ਾ ਜੂਨ 2023 ਵਿੱਚ ਸਵੀਕਾਰ ਕਰ ਲਿਆ ਗਿਆ ਸੀ।

ਜਦੋਂ ਇਹ ਅਹੁਦਾ ਖਾਲ੍ਹੀ ਸੀ ਤਾਂ ਬਿਸ਼ਪ ਐਗਨੇਲੋ ਰੁਫੀਨੋ ਗ੍ਰੇਸੀਆਸ ਨੂੰ ਅਸਥਾਈ ਤੌਰ ‘ਤੇ ਜਲੰਧਰ ਦਾ ਇੰਚਾਰਜ ਬਣਾਇਆ ਗਿਆ ਸੀ। ਉਹ ਮੁੰਬਈ ਤੋਂ ਹਨ ਅਤੇ ਪੰਜਾਬੀ ਭਾਸ਼ਾ ਜਾਂ ਸਥਾਨਕ ਸੱਭਿਆਚਾਰ ਤੋਂ ਬਹੁਤੇ ਜਾਣੂੰ ਨਹੀਂ ਸਨ।ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ ਕਿ ਹੁਣ ਇਹ ਜ਼ਿੰਮੇਵਾਰੀ ਜਲੰਧਰ ਦੇ ਇਕ ਸਥਾਨਕ ਪਾਦਰੀ ਨੂੰ ਸੌਂਪੀ ਗਈ ਹੈ, ਜੋ ਇਥੋਂ ਦੇ ਲੋਕਾਂ ਅਤੇ ਵਾਤਾਵਰਣ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੁੱਧਵਾਰ ਨੂੰ ਪੰਜਾਬ ‘ਚ ਛੁੱਟੀ ਦਾ ਐਲਾਨ ! ਸਾਰੇ ਸਰਕਾਰੀ ਦਫ਼ਤਰ ਰਹਿਣਗੇ ਬੰਦ

SSP ਸਮੇਤ ਦੋ IPS ਅਫਸਰਾਂ ਦਾ ਤਬਾਦਲਾ