ਪਾਰਟੀ ਦੌਰਾਨ ਦੋ ਗੁੱਟਾਂ ਵਿਚਾਲੇ ਹੋਇਆ ਝਗੜਾ, ਚੱਲੀ ਗੋ+ਲੀ, 2 ਨੌਜਵਾਨ ਜ਼ਖਮੀ

ਲੁਧਿਆਣਾ, 8 ਅਕਤੂਬਰ 2023 – ਲੁਧਿਆਣਾ ‘ਚ ਤੜਕੇ 2.30 ਵਜੇ ਦੋ ਧੜਿਆਂ ‘ਚ ਝਗੜੇ ਤੋਂ ਬਾਅਦ ਗੋਲੀ ਚੱਲ ਗਈ। ਇਹ ਲੜਾਈ ਸਾਊਥ ਸਿਟੀ ਨੇੜੇ ਇੱਕ ਰੈਸਟੋਰੈਂਟ ਵਿੱਚ ਚੱਲ ਰਹੀ ਪਾਰਟੀ ਦੌਰਾਨ ਹੋਈ। ਸ਼ਰਾਬ ਦੇ ਨਸ਼ੇ ਵਿੱਚ ਦੋਵੇਂ ਗੁੱਟਾਂ ਦੇ ਨੌਜਵਾਨਾਂ ਨੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇੱਥੇ ਕਿਸੇ ਤਰ੍ਹਾਂ ਰੈਸਟੋਰੈਂਟ ਦੇ ਪ੍ਰਬੰਧਕਾਂ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਰਵਾਨਾ ਕੀਤਾ। ਬਾਅਦ ਵਿੱਚ ਧੱਕਾ ਕਲੋਨੀ ਵਿੱਚ ਦੋਵਾਂ ਗਰੁੱਪਾਂ ਵਿਚਾਲੇ ਫੇਰ ਝੜਪ ਹੋ ਗਈ। ਇਸ ਵਿੱਚ ਦੋ ਨੌਜਵਾਨ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਦੇਰ ਰਾਤ ਧੱਕਾ ਕਲੋਨੀ ਦੇ ਗਰਾਊਂਡ ਵਿੱਚ ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਏ। ਇਕ ਗਰੁੱਪ ਦੇ ਨੌਜਵਾਨ ਐਕਟਿਵਾ ‘ਤੇ ਜਾ ਰਹੇ ਸਨ। ਇਸ ਦੌਰਾਨ ਕੁਝ ਨੌਜਵਾਨ ਕਰੀਬ 4 ਤੋਂ 5 ਵਾਹਨਾਂ ਤੋਂ ਹੇਠਾਂ ਉਤਰ ਗਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਬਾਰੀ ਦੌਰਾਨ ਦੋਵੇਂ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ।

ਜ਼ਖ਼ਮੀਆਂ ਦੀ ਪਛਾਣ ਅਭੈਜੀਤ ਸਿੰਘ ਅਤੇ ਮੁਦੱਤ ਸੂਦ ਵਜੋਂ ਹੋਈ ਹੈ। ਜ਼ਖਮੀਆਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਮੁਦੱਤ ਸੂਦ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਹੈ। ਅਭੈਜੀਤ ਦਾ ਦੀਪ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਏਸੀਪੀ ਜਸਰੂਪ ਕੌਰ ਬਾਠ ਅਨੁਸਾਰ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਗੁੱਟਾਂ ਦੀ ਪੁਰਾਣੀ ਦੁਸ਼ਮਣੀ ਸੀ, ਜਿਸ ਕਾਰਨ ਦੇਰ ਰਾਤ ਝੜਪ ਹੋਈ। ਫਿਲਹਾਲ ਪੁਲਿਸ ਨੇ 6 ਲੋਕਾਂ ਨੂੰ ਨਾਮਜ਼ਦ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਚੈਲੰਜ ਕੀਤਾ ਕਬੂਲ, ਟਵੀਟ ਕਰਕੇ ਕਿਹਾ ਕਿ……..

ਅੰਬਾਲਾ ‘ਚ ਭਾਜਪਾ ਨੇਤਾ ਤੋਂ ਮੰਗੀ 1 ਕਰੋੜ ਦੀ ਫਿਰੌਤੀ: ਗੈਂਗਸਟਰ ਲਾਰੈਂਸ ਦੇ ਨਾਂ ਤੋਂ ਮਿਲੀ ਚਿੱਠੀ