ਮੋਹਾਲੀ, 28 ਜੂਨ 2025 – ਸਾਲ 2022 ਵਿੱਚ ਇੱਕ ਭ੍ਰਿਸ਼ਟਾਚਾਰ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ ਹੈ। ਪੰਜਾਬ ਦੇ ਸਾਬਕਾ ਹੈਲਥ ਮੰਤਰੀ ਵਿਜੇ ਸਿੰਗਲਾ ਅਤੇ ਉਨ੍ਹਾਂ ਦੇ OSD ਪ੍ਰਦੀਪ ਕੁਮਾਰ ਨੂੰ ਮੋਹਾਲੀ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਹੈ।
ਮਾਮਲਾ 2022 ਵਿੱਚ ਉੱਠਿਆ ਸੀ ਜਦੋਂ ਰਜਿੰਦਰ ਸਿੰਘ ਵੱਲੋਂ ਇਕ ਸ਼ਿਕਾਇਤ ਦਿੱਤੀ ਗਈ ਸੀ ਕਿ OSD ਪ੍ਰਦੀਪ ਕੁਮਾਰ ਨੇ ਕੰਮ ਦੇਣ ਦੀ ਇਬਜ ਵਿੱਚ 1% ਕਮਿਸ਼ਨ ਮੰਗਿਆ। ਇਸ ਮਾਮਲੇ ‘ਚ ਰਜਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਮੋਹਾਲੀ ਦੇ ਫੇਜ਼-8 ਥਾਣੇ ਵਿੱਚ ਐਫ.ਆਈ.ਆਰ ਦਰਜ ਹੋਈ ਸੀ, ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਤਕਾਲੀਕ ਪ੍ਰਭਾਵ ਨਾਲ ਸਿੰਗਲਾ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।
ਹੁਣ, ਪੁਲਿਸ ਦੀ ਜਾਂਚ ਤੋਂ ਬਾਅਦ, ਦੋਵੇਂ ਉਤੇ ਲੱਗੇ ਆਰੋਪ ਝੂਠੇ ਸਾਬਤ ਹੋਏ ਹਨ ਅਤੇ ਹੁਣ ਸਾਬਕਾ ਹੈਲਥ ਮਨਿਸਟਰ ਵਿਜੇ ਸਿੰਗਲਾ ਅਤੇ ਉਐਸਡੀ ਪ੍ਰਦੀਪ ਕੁਮਾਰ ਨੂੰ ਪੁਲਿਸ ਨੇ ਕਮਿਸ਼ਨ ਮੰਗਣ ਦੇ ਇਬਜ ਵਿੱਚ ਕਲੀਨ ਚਿੱਟ ਦੇ ਕੇ ਕੋਰਟ ਵਿੱਚ ਐਪਲੀਕੇਸ਼ਨ ਦਾਇਰ ਕਰ ਦਿੱਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਜੁਲਾਈ 2025 ਨੂੰ ਹੋਣੀ ਹੈ।

