ਮੁੱਖ ਮੰਤਰੀ ਨੂੰ ਵੱਧ ਸ਼ਰਾਬ ਪੀਣ ਕਾਰਣ ਲੀਵਰ ਦੀ ਹੋਈ ਘਾਤਕ ਬਿਮਾਰੀ ਕਾਰਣ ਮੁਹਾਲੀ ਦੇ ਹਸਪਤਾਲ ਦਾਖਲ ਕਰਨਾ ਪਿਆ: ਬਿਕਰਮ ਮਜੀਠੀਆ

  • ਕਿਹਾ ਕਿ ਡਾਕਟਰਾਂ ਨੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਸ਼ਰਾਬ ਛੱਡ ਦਿਓ ਜਾਂ ਫਿਰ ਲੀਵਰ ਬਦਲਣਾ ਪਵੇਗਾ
  • ਆਪ ਸਰਕਾਰ ਤੇ ਹਸਪਤਾਲ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਹਿੱਤਾਂ ਕਾਰਣ ਮੁੱਖ ਮੰਤਰੀ ਦੀ ਸਿਹਤ ਦੇ ਵੇਰਵੇ ਸਾਂਝੇ ਕਰਨ

ਚੰਡੀਗੜ੍ਹ, 26 ਸਤੰਬਰ 2024: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਜਨਤਕ ਖੇਤਰ ਵਿਚ ਭਰੋਸੇਯੋਗ ਜਾਣਕਾਰੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਧ ਸ਼ਰਾਬ ਪੀਣ ਕਾਰਣ ਲਿਵਰ ਦੀ ਹੋਈ ਘਾਤਕ ਬਿਮਾਰੀ ਮੁਹਾਲੀ ਦੇ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਹਸਪਤਾਲ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਹਿੱਤਾਂ ਵਿਚ ਮੁੱਖ ਮੰਤਰੀ ਦੀ ਸਿਹਤ ਦੀ ਜਾਣਕਾਰੀ ਸਾਂਝੀ ਕਰਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀ ਇਹ ਹੈ ਕਿ ਭਗਵੰਤ ਮਾਨ ਨੂੰ ਤੀਜੀ ਜਾਂ ਚੌਥੀ ਪੜਾਅ ਦਾ ਲੀਵਰ ਸਿਰੋਸਿਸ (ਘਾਤਕ ਬਿਮਾਰੀ) ਹੈ ਅਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਜਾਂ ਤਾਂ ਉਹ ਸ਼ਰਾਬ ਛੱਡ ਦੇਣ ਨਹੀਂ ਤਾਂ ਲੀਵਰ ਬਦਲਣਾ ਪਵੇਗਾ। ਉਹਨਾਂ‌ਕਿਹਾ ਕਿ ਉਹਨਾਂ ਨੂੰ ਕੱਲ੍ਹ ਰਾਤ ਉਹਨਾਂ ਦੇ ਫੇਫੜਿਆਂ ਅਤੇ ਢਿੱਡ ਵਿਚ ਪਾਣੀ ਭਰਨ ਕਾਰਣ ਐਮਰਜੰਸੀ ਹਾਲਾਤ ਵਿਚ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ ਜਿਸ ਕਾਰਣ ਉਹਨਾਂ ਨੂੰ ਸਾਹ ਔਖਾ ਆ ਰਿਹਾ ਸੀ ਤੇ ਉਹਨਾਂ ਵਿਚ ਉਹ ਸਾਰੇ ਲੱਛਣ ਪਾਏ ਗਏ ਹਨ ਜੋ ਲੀਵਰ ਦੀ ਘਾਤਕ ਬਿਮਾਰੀ ਤੋਂ ਪੀੜਤ ਵਿਅਕਤੀ ਵਿਚ ਹੁੰਦੇ ਹਨ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਸਾਰੇ ਮਾਮਲੇ ਨੂੰ ਪਰਦੇ ਵਿਚ ਰੱਖਿਆ। ਉਹਨਾਂ ਕਿਹਾ ਕਿ ਅੱਜ ਸਵੇਰੇ ਜਦੋਂ ਉਹਨਾਂ ਨੇ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਤਾਂ ਉਸ ਮਗਰੋਂ ਸਰਕਾਰ ਨੇ ਇਕ ਸਤਰ ਦਾ ਬਿਆਨ ਜਾਰੀ ਕੀਤਾ ਕਿ ਮੁੱਖ ਮੰਤਰੀ ਰੂਟੀਨ ਚੈਕਅਪ ਵਾਸਤੇ ਹਸਪਤਾਲ ਦਾਖਲ ਹੋਏ ਹਨ। ਉਹਨਾਂ ਕਿਹਾ ਕਿ ਜੇਕਰ ਚੈਕਅਪ ਰੂਟੀਨ ਸੀ ਤਾਂ ਫਿਰ ਰਾਤ ਵੇਲੇ ਮੁੱਖ ਮੰਤਰੀ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਨਾ ਪੈਂਦੀ।

ਉਹਨਾਂ ਕਿਹਾ ਕਿ ਇਹ ਵੀ ਰਿਪੋਰਟਾਂ ਹਨ ਕਿ ਉਹਨਾਂ ਨੂੰ ਕੁਝ ਦਿਨ ਹੋਰ ਹਸਪਤਾਲ ਵਿਚ ਲਗਾਉਣੇ ਪੈ ਸਕਦੇ ਹਨ ਕਿਉਂਕਿ ਉਹਨਾਂ ਨੂੰ ਕਈ ਗੰਭੀਰ ਬਿਮਾਰੀਆਂ ਹਨ। ਉਹਨਾਂ ਕਿਹਾ ਕਿ ਕਿਉਂਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਇਕ ਸੰਵਿਧਾਨਕ ਅਹੁਦੇ ’ਤੇ ਬੈਠੇ ਹਨ ਅਤੇ ਪੰਜਾਬ ਇਕ ਸਰਹੱਦੀ ਸੂਬਾ ਹੈ ਜਿਸ ਕਾਰਣ ਉਹਨਾਂ ਦੀ ਸਿਹਤ ਬਾਰੇ ਸਹੀ ਜਾਣਕਾਰੀ ਦੱਸਣੀ ਬਹੁਤ ਜ਼ਰੂਰੀ ਹੈ।

ਮਜੀਠੀਆ ਇਹ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਦੀ ਸਿਹਤ ਵਿਗੜੀ ਹੈ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ ਤੇ ਉਹਨਾਂ ਨੂੰ ਦਿੱਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ ਸਨ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਫਿਰ ਤੋਂ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ ਤੇ ਉਹ ਕੁਝ ਦਿਨ ਹੋਰ ਹਸਪਤਾਲ ਰਹਿਣਗੇ।

ਮਜੀਠੀਆ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਕਹਿੰਦਿਆਂ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਆਪਣੇ ਬੂਟਾਂ ਦੇ ਤਸਮੇ ਬੰਨਣ ਵਾਲੇ ਝੁਕੇ ਸਨ ਤਾਂ ਡਿੱਗ ਪਏ ਸਨ। ਉਹਨਾਂ ਕਿਹਾ ਕਿ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਮੁੱਖ ਮੰਤਰੀ ਤਾਂ ਤਰਸਮਿਆਂ ਵਾਲੇ ਜੋੜੇ ਹੀ ਨਹੀਂ ਪਾਉਂਦੇ। ਉਹਨਾਂ ਕਿਹਾ ਕਿ ਸਰਦਾਰ ਮਾਨ ਦੀ ਸਿਹਤ ਦੀ ਜਾਣਕਾਰੀ ਗੁਪਤ ਰੱਖਣ ਕਾਰਣ ਪੰਜਾਬੀਆਂ ਦੇ ਮਨਾਂ ਵਿਚ ਹੋਰ ਤੌਖਲੇ ਪੈਦਾ ਹੋ ਰਹੇ ਹਨ, ਜੋ ਤੁਰੰਤ ਦੂਰ ਕਰਨੇ ਜ਼ਰੂਰੀ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਤੋਂ ਟਲਣਾ ਚਾਹੀਦਾ ਹੈ ਕਿਵੇਂ ਕਿ ਤਾਮਿਲਨਾਡੂ ਵਿਚ ਮੁੱਖ ਮੰਤਰੀ ਹੁੰਦਿਆਂ ਜੈਲਲਿਤਾ ਨਾਲ ਹੋਏ ਸਨ।

ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਨੇ ਮੁੱਖ ਮੰਤਰੀ ਦੀ ਸਿਹਤ ਬਾਰੇ ਸਵਾਲਾਂ ਨੂੰ ਅੱਖੋਂ ਪਰੋਖੇ ਕੀਤਾ ਹੈ ਤੇ ਵਾਰ-ਵਾਰ ਇਹ ਨਹੀਂ ਦੱਸਿਆ ਕਿ ਉਹਨਾਂ ਨੂੰ ਦਿੱਲੀ ਵਿਚ ਹਸਪਤਾਲ ਵਿਚ ਦਾਖਲ ਕਿਉਂ ਕਰਵਾਉਣਾ ਪਿਆ ਹੈ। ਉਹਨਾਂ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਨੂੰ ਕੱਲ੍ਹ ਦੇਰ ਰਾਤ ਐਮਰਜੰਸੀ ਹੋਣ ਕਾਰਣ ਹਵਾਈ ਜਹਾਜ਼ ਰਾਹੀਂ ਦਿੱਲੀ ਨਹੀਂ ਲਿਜਾਇਆ ਜਾ ਸਕਿਆ ਤੇ ਇਹੀ ਕਾਰਣ ਹੈ ਕਿ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਦੇ ਵੇਰਵੇ ਲੀਕ ਹੋਏ ਹਨ।

ਉਹਨਾਂ ਕਿਹਾ ਕਿ ਮੈਂ ਸਰਕਾਰ ਦੇ ਨਾਲ-ਨਾਲ ਦਿੱਲੀ ਅਤੇ ਮੁਹਾਲੀ ਵਿਚਲੇ ਹਸਪਤਾਲ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਹ ਜਾਣਕਾਰੀ ਜ਼ਰੂਰੀ ਸਾਂਝੀ ਕਰਨ ਕਿ ਸਰਦਾਰ ਭਗਵੰਤ ਮਾਨ ਦਾ ਕਿਸ ਬਿਮਾਰੀ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਦਾਰ ਭਗਵੰਤ ਮਾਨ ਦੇ ਛੇਤੀ ਤੰਦਰੁਸਤ ਹੋਣ ਦੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਾਈਕੋਰਟ ਵੱਲੋਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 6ਵੇਂ ਪੇ-ਕਮਿਸ਼ਨ ਦੇ ਬਕਾਏ ਜਾਰੀ ਕਰਨ ਦੇ ਹੁਕਮ