ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਤੁਰੰਤ ਬਾਅਦ CM Bhagwant Mann ਅੱਜ ਸੰਗਰੂਰ ਦੌਰੇ ‘ਤੇ

  • ਧੂਰੀ ‘ਚ ਲੋਕਾਂ ਨਾਲ ਮੁਲਾਕਾਤ ਕਰਨਗੇ,
  • ਪਾਰਟੀ ਵਰਕਰਾਂ ਨਾਲ ਵੀ ਅਗਲੀ ਰਣਨੀਤੀ ਬਾਰੇ ਕਰਨਗੇ ਚਰਚਾ

ਸੰਗਰੂਰ, 11 ਮਈ 2023 – ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਸੰਗਰੂਰ ਲਈ ਰਵਾਨਾ ਹੋਣਗੇ। ਸਭ ਤੋਂ ਪਹਿਲਾਂ ਉਹ ਲੋਕ ਮਿਲਨੀ ਪ੍ਰੋਗਰਾਮ ਤਹਿਤ ਧੂਰੀ ਵਿੱਚ ਲੋਕਾਂ ਨੂੰ ਮਿਲਣਗੇ। ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਉਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇਗੀ।

ਸੀਐਮ ਭਗਵੰਤ ਮਾਨ ਇੱਥੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨਗੇ ਅਤੇ ਅਗਲੀ ਰਣਨੀਤੀ ਬਾਰੇ ਚਰਚਾ ਕਰਨਗੇ। ਪਾਰਟੀ ਦੀ ਮਜ਼ਬੂਤੀ ਲਈ ਸਰਕਾਰੀ ਪੱਧਰ ‘ਤੇ ਕਿਸ ਦਿਸ਼ਾ ‘ਚ ਕੰਮ ਕੀਤਾ ਜਾ ਰਿਹਾ ਹੈ ਜਾਂ ਕੀਤਾ ਜਾਣਾ ਚਾਹੀਦਾ ਹੈ ਅਤੇ ਆਮ ਲੋਕਾਂ ਦੀ ਚਿੰਤਾ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।

ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਸੰਗਰੂਰ ਲੋਕ ਸਭਾ ਲਈ ਪਹਿਲੀ ਜ਼ਿਮਨੀ ਚੋਣ ਹੋਈ। ਇਸ ਵਿੱਚ ‘ਆਪ’ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਹਰਾਇਆ ਸੀ। ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸੀਟ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਸਿਮਰਨਜੀਤ ਸਿੰਘ ਮਾਨ ਨੇ ‘ਆਪ’ ਉਮੀਦਵਾਰ ਨੂੰ 5800 ਵੋਟਾਂ ਦੇ ਫਰਕ ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਸਾਬਕਾ ਆਈਪੀਐਸ ਸਿਮਰਨਜੀਤ ਸਿੰਘ ਮਾਨ 1999 ਤੋਂ ਸੰਗਰੂਰ ਅਤੇ ਇਸ ਦੇ ਆਸ-ਪਾਸ ਸਿਆਸੀ ਤੌਰ ‘ਤੇ ਸਰਗਰਮ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਮੰਦਰ ਸਾਹਿਬ ਨੇੜੇ ਬਲਾਸਟ ਕਰਨ ਵਾਲਿਆਂ ਦੀ ਪਹਿਲੀ ਤਸਵੀਰ ਆਈ ਸਾਹਮਣੇ, ਹੁਣ ਤੱਕ 5 ਗ੍ਰਿਫਤਾਰ, 8 ਬੰਬ ਵੀ ਮਿਲੇ

ਡੀ ਸੀ, ਕਮਿਸ਼ਨਰ ਤੇ ਸੀਨੀਅਰ ਪੁਲਿਸ ਅਫਸਰਾਂ ਨੂੰ ਮੁਅੱਤਲ ਕੀਤਾ ਜਾਵੇ, ਵੋਟਾਂ ਵਾਲੇ ਦਿਨ ‘AAP’ ਨਾਲ ਕੀਤੀ ਗੰਢਤੁੱਪ: ਅਕਾਲੀ ਦਲ