ਚੰਡੀਗੜ੍ਹ, 4 ਫਰਵਰੀ, 2022: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੂੰ ਮਨੀ ਲਾਂਡਰਿੰਗ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਈ ਡੀ ਨੇ ਹਨੀ ਨੂੰ ਆਪਣੇ ਜਲੰਧਰ ਦਫਤਰ ਵਿਚ ਪੁੱਛ ਗਿੱਛ ਕਰਨ ਵਾਸਤੇ ਸੱਦਿਆ ਸੀ ਜਿਥੇ 7 ਤੋਂ 8 ਘੰਟਿਆਂ ਦੀ ਪੁੱਛ ਗਿੱਛ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰ ਕਰਨ ਮਗਰੋਂ ਜਲੰਧਰ ਸਿਵਲ ਹਸਪਤਾਲ ‘ਚ ਦੇਰ ਰਾਤ ਹਸਪਤਾਲ ਵਿਚ ਈ. ਡੀ. ਨੇ ਭੁਪਿੰਦਰ ਦਾ ਮੈਡੀਕਲ ਵੀ ਕਰਵਾਇਆ ਗਿਆ। ਜਨਵਰੀ ਮਹੀਨੇ ‘ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਵਿਚ ਲੁਧਿਆਣਾ, ਮੋਹਾਲੀ ਤੇ ਹਰਿਆਣਾ ਦੇ ਪੰਚਕੂਲਾ ‘ਚ ਸਥਿਤ ਕੰਪਲੈਕਸਾਂ ਵਿਚ ਰੇਡ ਕੀਤੀ ਗਈ ਸੀ। ਇਸ ਦੌਰਾਨ ਭੁਪਿੰਦਰ ਹਨੀ ਅਤੇ ਉਸ ਦੇ ਸਾਥੀ ਦੇ ਘਰੋਂ 10 ਕਰੋੜ ਰੁਪਏ ਦੀ ਨਕਦੀ, ਕੁਝ ਕੀਮਤੀ ਘੜੀਆਂ, ਸੋਨਾ ਅਤੇ ਕੁਝ ਅਹਿਮ ਦਸਤਾਵੇਜ਼ ਵੀ ਬਰਾਮਦ ਹੋਏ ਸਨ।