ਚੰਡੀਗੜ੍ਹ, 22 ਅਕਤੂਬਰ 2022 – ਸ਼ਿਵਸੈਨਾ ਆਗੂ ਹਰੀਸ਼ ਸਿੰਗਲਾ ਨੂੰ ਪੰਜਾਬ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪੰਜਾਬ ‘ਚ ਸ਼ਿਵ ਸੈਨਾ ਨੂੰ ਮਜ਼ਬੂਤ ਕਰਨ ਦੇ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹਰੀਸ਼ ਸਿੰਗਲਾ ਨੂੰ ਸ਼ਿਵ ਸੈਨਾ ਬਾਲ ਠਾਕਰੇ ਦਾ ਪੰਜਾਬ ਪ੍ਰਧਾਨ ਐਲਾਨਿਆ ਹੈ।
ਪੰਜਾਬ ‘ਚ ਸ਼ਿਵ ਸੈਨਾ ਨੂੰ ਮਜ਼ਬੂਤ ਕਰਨ ਲਈ ਜਲਦ ਹੀ ਸਿੰਗਲਾ ਪੰਜਾਬ ਦਾ ਦੌਰਾ ਕਰਨਗੇ। ਪ੍ਰਧਾਨ ਐਲਾਨੇ ਜਾਣ ਮੌਕੇ ਹਰੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ‘ਚ ਸ਼ਿਵ ਸੈਨਾ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਨਵੇਂ ਜ਼ਿਲ੍ਹਾ ਪ੍ਰਧਾਨ ਥਾਪੇ ਜਾਣਗੇ। ਵਿਧਾਨਸਭਾ ਪੱਧਰ ਤੇ ਪ੍ਰਧਾਨ ਨਿਯੁਕਤ ਕਰ ਲੋਕਸਭਾ ਚੋਣਾਂ ਦੀ ਤਿਆਰੀ ਕੀਤੀ ਜਾਵੇਗੀ।
ਇਸ ਮੌਕੇ ਹਰੀਸ਼ ਸਿੰਗਲਾ ਨੇ ਕਿਹਾ ਕਿ 2024 ਲੋਕਸਭਾ ਚੋਣਾਂ ‘ਚ ਪੰਜਾਬ ‘ਚ ਸ਼ਿਵ ਸੈਨਾ ਬਾਲ ਠਾਕਰੇ ਅਹਿਮ ਭੂਮਿਕਾ ਨਿਭਾਏਗੀ। ਲੋਕਸਭਾ ਚੋਣਾਂ ‘ਚ ਆਪਣੇ ਹਿੰਦੂ ਵੋਟ ਬੈਂਕ ਨਾਲ ਸ਼ਿਵ ਸੈਨਾ ਸਰਕਾਰ ਬਣਾਏਗੀ।
ਇਸ ਦੇ ਨਾਲ ਹੀ ਸਿੰਗਲਾ ਨੇ ਕਿਹਾ ਕਿ ‘ਪੰਜਾਬ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਜਾਵੇਗਾ ਅਤੇ ਨਕਲੀ ਸ਼ਿਵ ਸੈਨਾਵਾਂ ਦੀ ਦੁਕਾਨਦਾਰੀ ਰੋਕਣ ਲਈ ਹਾਈਕੋਰਟ ਜਾਵਾਂਗੇ। ਬਾਲਾ ਸਾਹਿਬ ਠਾਕਰੇ ਦੇ ਦਰਸਾਏ ਮਾਰਗ ‘ਤੇ ਚੱਲਣਾ ਸਾਡਾ ਮਕਸਦ ਹੈ।
ਹਰੀਸ਼ ਸਿੰਗਲਾ 35 ਸਾਲਾਂ ਤੋਂ ਪੰਜਾਬ ਵਿੱਚ ਹਿੰਦੂਤਵ ਦੀ ਰਾਖੀ ਕਰ ਰਹੇ ਹਨ ਅਤੇ 29 ਅਪ੍ਰੈਲ ਨੂੰ ਪਟਿਆਲਾ ਹਿੰਸਾ ‘ਚ ਮੁੱਖ ਮੁਲਜ਼ਮ ਵੀ ਹਨ ਹਰੀਸ਼ ਸਿੰਗਲਾ। ਸਿੰਗਲਾ ਪੰਜਾਬ ‘ਚ ਖਾਲਿਸਤਾਨ ਦਾ ਲਗਾਤਾਰ ਵਿਰੋਧ ਕਰਦੇ ਰਹੇ ਹਨ।