ਹੰਸ ਰਾਜ ਹੰਸ ਦੀ ਪਤਨੀ ਦੀ ਅੰਤਿਮ ਅਰਦਾਸ ਮੌਕੇ CM ਮਾਨ ਸਣੇ ਪਹੁੰਚੀਆਂ ਕਈ ਸ਼ਖ਼ਸੀਅਤਾਂ

ਜਲੰਧਰ, 11 ਅਪ੍ਰੈਲ 2025 – ਮਸ਼ਹੂਰ ਸੂਫ਼ੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਕੀਤੀ ਗਈ। ਇਸ ਮੌਕੇ ਜਿੱਥੇ ਪਾਲੀਵੁੱਡ ਤੋਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਅੰਤਿਮ ਅਰਦਾਸ ਵਿੱਚ ਹਿੱਸਾ ਲੈਣ ਲਈ ਪਹੁੰਚੇ। ਇਸ ਦੇ ਇਲਾਵਾ ਭਾਜਪਾ ਆਗੂ ਸ਼ਵੇਤ ਮਲਿਕ ਸਮੇਤ ਹੋਰ ਕਈਆਂ ਸਿਆਸੀ ਆਗੂ ਵੀ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ਼ ਵੰਡਾਇਆ। ਅੰਤਿਮ ਅਰਦਾਸ ਮੌਕੇ ਪਾਲੀਵੁੱਡ ਤੋਂ ਬੀਨੂੰ ਢਿੱਲੋਂ, ਸਤਿੰਦਰ ਸੱਤੀ, ਕੌਰ ਬੀ ਸਮੇਤ ਹੋਰ ਕਈ ਪਾਲੀਵੁੱਡ ਗਾਇਕਾਂ ਨੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ।

ਜ਼ਿਕਰਯੋਗ ਹੈ ਕਿ 2 ਅਪ੍ਰੈਲ ਨੂੰ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦਿਹਾਂਤ ਹੋ ਗਿਆ ਸੀ। ਉਹ ਦਿਲ ਦੀ ਬੀਮਾਰੀ ਕਾਰਨ ਪੀੜਤ ਸਨ ਅਤੇ ਟੈਗੋਰ ਹਸਪਤਾਲ ਵਿਚ ਦਾਖ਼ਲ ਸਨ। ਜਿਵੇਂ ਹੀ ਪੰਜਾਬੀ ਸੰਗੀਤ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਹੰਸ ਰਾਜ ਹੰਸ ਦੇ ਜਲੰਧਰ ਸਥਿਤ ਨਿਵਾਸ ਸਥਾਨ ’ਤੇ ਲੋਕਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਉਨ੍ਹਾਂ ਨਾਲ ਦੁੱਖ਼ ਸਾਂਝਾ ਕੀਤਾ। ਇਸ ਦੇ ਇਲਾਵਾ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਵੀ ਬੀਤੇ ਦਿਨੀਂ ਘਰ ‘ਚ ਪਹੁੰਚੇ ਹੰਸ ਰਾਜ ਹੰਸ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ ਗਿਆ।

ਰੇਸ਼ਮ ਕੌਰ ਦਾ ਅੰਤਿਮ ਸੰਸਕਾਰ ਰਾਜ ਗਾਇਕ ਹੰਸ ਰਾਜ ਹੰਸ ਦੇ ਜੱਦੀ ਪਿੰਡ ਸਫ਼ੀਪੁਰ ਜ਼ਿਲ੍ਹਾ ਜਲੰਧਰ ਕੀਤਾ ਗਿਆ ਸੀ। ਰੇਸ਼ਮ ਕੌਰ ਕਰੀਬ 60 ਸਾਲਾ ਦੇ ਸਨ। ਰੇਸ਼ਮ ਕੌਰ ਨੂੰ ਦਿਲ ਦੀ ਬੀਮਾਰੀ ਕਾਰਨ ਸਟੰਟ ਵੀ ਪਿਆ ਸੀ। ਰੇਸ਼ਮ ਕੌਰ ਦੇ ਦਿਹਾਂਤ ਦੀ ਖ਼ਬਰ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਸੰਗੀਤ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਪਦਮਸ਼੍ਰੀ ਹੰਸਰਾਜ ਹੰਸ ਇਕ ਪਾਲੀਵੁੱਡ ਗਾਇਕ ਅਤੇ ਸਿਆਸਤਦਾਨ ਹਨ। ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਪਦਮ ਸ਼੍ਰੀ ਵੀ ਮਿਲਿਆ ਹੈ। ਦਿੱਲੀ ਤੋਂ ਸਾਬਕਾ ਲੋਕ ਸਭਾ ਮੈਂਬਰ ਹੰਸ, ਪੰਜਾਬੀ ਲੋਕ ਅਤੇ ਸੂਫ਼ੀ ਸੰਗੀਤ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਗਾਉਂਦੇ ਹਨ ਅਤੇ ਉਨ੍ਹਾਂ ਨੇ ਆਪਣੇ ‘ਪੰਜਾਬੀ-ਪੌਪ’ ਐਲਬਮ ਵੀ ਜਾਰੀ ਕੀਤੇ ਹਨ। ਉਹ ਨਕੋਦਰ ਵਿੱਚ ਸਥਿਤ ਲਾਲ ਬਾਦਸ਼ਾਹ ਦੇ ਗੱਦੀਨਸ਼ੀਨ ਵੀ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿੱਚ NTF ਦੀ ਵੱਡੀ ਕਾਰਵਾਈ: 18.22 ਕਿਲੋ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ

ਪੰਜਾਬ ਦੇ ਇਸ ਜ਼ਿਲ੍ਹੇ ਦੀ ਸਿਵਲ ਸਰਜਨ ਮੁਅੱਤਲ, ਪੜ੍ਹੋ ਵੇਰਵਾ