CM ਮਾਨ ਨੇ ਸ਼ਹੀਦ-ਏ-ਆਜ਼ਮ ਦਾ ਬੁੱਤ ਕੀਤਾ ਲੋਕ ਅਰਪਣ

ਮੋਹਾਲੀ, 4 ਦਸੰਬਰ 2024 – ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ‘ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਮਰਪਿਤ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪੂਰੇ ਦੇਸ਼ ਦੇ ਨੌਜਵਾਨਾਂ ਵਾਸਤੇ ਰੋਲ ਮਾਡਲ ਹਨ। 23 ਸਾਲ ਦੀ ਉਮਰ ‘ਚ ਉਨ੍ਹਾਂ ਨੂੰ ਫਾਂਸੀ ਹੋਈ ਸੀ ਅਤੇ ਉਹ ਹਮੇਸ਼ਾ 23 ਸਾਲ ਦੇ ਹੀ ਰਹਿਣਗੇ। ਆਉਣ ਵਾਲੇ 500 ਸਾਲ ਬਾਅਦ ਵੀ ਸ. ਭਗਤ ਸਿੰਘ ਨੌਜਵਾਨਾਂ ਲਈ ਰੋਲ ਮਾਡਲ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਯੋਧੇ ਨੇ 23 ਸਾਲ ਦੀ ਛੋਟੀ ਜਿਹੀ ਉਮਰ ‘ਚ ਜੋ ਕਰ ਦਿੱਤਾ, ਇਸ ਕਾਰਨ ਉਹ ਹਮੇਸ਼ਾ ਜਿਊਂਦਾ ਰਹੇਗਾ ਕਿਉਂਕਿ ਉਨ੍ਹਾਂ ਦੇ ਖ਼ਿਆਲ ਬਹੁਤ ਵੱਡੇ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਬੁੱਤ ਨੂੰ ਲੋਕ ਅਰਪਣ ਕਰਨ ਲਈ ਆਏ ਹਾਂ।

ਪਹਿਲਾਂ ਤਾਂ ਏਅਰਪੋਰਟ ਦਾ ਨਾਂ ਬੜੀ ਦੇਰ ਤੋਂ ਦੂਜੀਆਂ ਸਰਕਾਰਾਂ ਨੇ ਫਸਾ ਰੱਖਿਆ ਸੀ ਕਿਉਂਕਿ ਉਨ੍ਹਾਂ ਨੂੰ ਸ. ਭਗਤ ਸਿੰਘ ਬਾਰੇ ਕੋਈ ਦਿਲਚਸਪੀ ਨਹੀਂ ਸੀ ਪਰ ਸਾਡੀ ਸਰਕਾਰ ਨੇ ਆਉਣ ਸਾਰ ਹੀ ਕੇਂਦਰ ਸਰਕਾਰ ਨਾਲ ਗੱਲ ਕੀਤੀ ਅਤੇ ਤੁਰੰਤ ਪ੍ਰਵਾਨਗੀ ਲਈ ਗਈ। ਉਨ੍ਹਾਂ ਦੱਸਿਆ ਕਿ ਇਹ ਬੁੱਤ ਜੈਪੁਰ ਤੋਂ 5 ਕਰੋੜ ਦੀ ਲਾਗਤ ਨਾਲ ਬਣਾ ਕੇ ਲਿਆਂਦਾ ਗਿਆ ਹੈ, ਜਿਹੜਾ ਪਰਦਾ ਅੱਜ ਚੁੱਕਿਆ ਗਿਆ ਹੈ, ਉਸ ਸਬੰਧੀ ਟੈਕਨੀਕਲ ਟੀਮ ਹੈਦਰਾਬਾਦ ਤੋਂ ਆਈ ਹੈ। ਇੰਨਾ ਲਈ ਤਾਂ ਜਿੰਨਾ ਅਸੀਂ ਕਰ ਲਈਏ, ਓਨਾ ਹੀ ਘੱਟ ਹੈ ਕਿਉਂਕਿ ਇਨ੍ਹਾਂ ਕਰਕੇ ਹੀ ਅਸੀਂ ਆਜ਼ਾਦ ਫ਼ਿਜ਼ਾ ‘ਚ ਸਾਹ ਲੈਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਬੁੱਤ ਲੋਕ ਅਰਪਣ ਹੋਇਆ ਹੈ ਅਤੇ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਭਗਤ ਸਿੰਘ ਹੋਰਾਂ ਨੂੰ ਕਦੇ ਵੀ ਫ਼ਿਕਰ ਨਹੀਂ ਸੀ ਕਿ ਆਜ਼ਾਦੀ ਆਵੇਗੀ ਜਾਂ ਨਹੀਂ, ਸਗੋਂ ਸਭ ਤੋਂ ਵੱਡੀ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ ‘ਚ ਜਾਵੇਗਾ, ਜੋ ਕਿ ਬਿਲਕੁਲ ਸਹੀ ਸਾਬਿਤ ਹੋਇਆ। ਅੱਜ 77 ਸਾਲਾਂ ਬਾਅਦ ਵੀ ਅਸੀਂ ਰੋਜ਼ ਘਪਲਿਆਂ ਦੀਆਂ ਖ਼ਬਰਾਂ ਸੁਣਦੇ ਹਾਂ ਅਤੇ ਸਭ ਤੋਂ ਜ਼ਿਆਦਾ ਪਾਸਪੋਰਟ ਭਗਤ ਸਿੰਘ ਦੇ ਵਾਰਸਾਂ ਦੇ ਹੀ ਬਣਦੇ ਹਨ ਕਿ ਬਾਹਰ ਚਲੇ ਜਾਈਏ। ਉਨ੍ਹਾਂ ਕਿਹਾ ਕਿ ਜੇਕਰ ਗੋਰਿਆਂ ਕੋਲ ਹੀ ਜਾਣਾ ਸੀ, ਫਿਰ ਭਗਤ ਸਿੰਘ ਹੋਰਾਂ ਨੂੰ ਕੁਰਬਾਨੀਆਂ ਦੇਣ ਦੀ ਕੀ ਲੋੜ ਸੀ। ਇਹ ਸਿਸਟਮ ਦਾ ਕਸੂਰ ਹੈ। ਸਾਡੀ ਸਰਕਾਰ ਜਦੋਂ ਦੀ ਆਈ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਮਿਲੇ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਵੀ 490 ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਕੁੱਲ 50,000 ਨੌਕਰੀਆਂ ਹੁਣ ਤੱਕ ਪੰਜਾਬ ਦੇ ਨੌਜਵਾਨਾਂ ਨੂੰ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਤਨ ਪ੍ਰਸਤੀ ਦੇ ਸ. ਭਗਤ ਸਿੰਘ ਦੇ ਜਜ਼ਬੇ ਨੂੰ ਅਸੀਂ ਕਾਇਮ ਰੱਖਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਸ਼ਹੀਦਾਂ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਹਨ, ਉਹ ਜਿਊਂਦੀਆਂ ਰਹਿ ਜਾਂਦੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਬੀਰ ਬਾਦਲ ‘ਤੇ ਹੋਏ ਹਮਲੇ ਮਗਰੋਂ CM ਮਾਨ ਦਾ ਵੱਡਾ ਬਿਆਨ, ਪੜ੍ਹੋ ਵੇਰਵਾ

ਨਰਾਇਣ ਸਿੰਘ ਚੌੜੇ ਨੇ ਸੁਖਬੀਰ ਬਾਦਲ ‘ਤੇ ਨਹੀਂ ਸਗੋਂ ਦਰਬਾਰ ਸਾਹਿਬ ‘ਤੇ ਕੀਤਾ ਹੈ ਹਮਲਾ – ਬਿਕਰਮ ਮਜੀਠੀਆ