- ਨਵ ਨਿਯੁਕਤ ਪਟਵਾਰੀਆਂ ਲਈ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ,
- ਪਟਵਾਰੀਆਂ ਦਾ ਟ੍ਰੇਨਿੰਗ ਅਧੀਨ ਭੱਤਾ 5000 ਰੁਪਏ ਤੋਂ ਵਧਾ ਕੇ 18000 ਰੁਪਏ ਮਹੀਨਾ ਕੀਤਾ,
- 586 ਪਟਵਾਰੀਆਂ ਦੀ ਨਵੀਂ ਭਰਤੀ ਲਈ ਅੱਜ ਹੀ ਇਸ਼ਤਿਹਾਰ ਜਾਰੀ ਹੋਵੇਗਾ,
- ਕਲਮ ਛੋੜ੍ਹ ਹੜਤਾਲ ਨੂੰ ਲੈਕੇ ਨਵ ਨਿਯੁਕਤ ਪਟਵਾਰੀਆਂ ਨੂੰ ਮੁੱਖ ਮੰਤਰੀ ਦਾ ਸੁਨੇਹਾ,
- ਜਿੰਨੀ ਕਲਮ ਚਲਾਓਗੇ ਉਹਨੇ ਭੱਤੇ ਵਧਣਗੇ, ਕਲਮ ਛੋੜ੍ਹ ਹੜਤਾਲ ਨਾਲ ਨੁਕਸਾਨ ਹੀ ਹੋਣਾ ਹੈ
ਚੰਡੀਗੜ੍ਹ, 8 ਸਤੰਬਰ 2023 – ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ‘ਚ 710 ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਸੀਐਮ ਭਗਵੰਤ ਮਾਨ ਦੇ ਵਲੋਂ ਪਟਵਾਰੀਆਂ ਦੇ ਲਈ ਵੱਡੇ ਐਲਾਨ ਕੀਤੇ ਗਏ। ਪਟਵਾਰੀਆਂ ਦੇ ਟ੍ਰੇਨਿੰਗ ਭੱਤੇ ਵਿਚ ਵਾਧਾ ਕਰਦਿਆਂ ਹੋਇਆ 18000 ਰੁਪਏ ਕਰ ਦਿੱਤਾ ਹੈ। ਇਹ ਭੱਤਾ ਪਹਿਲੋਂ 5000 ਰੁਪਏ ਦਿੱਤਾ ਜਾਂਦਾ ਸੀ।
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ 586 ਪਟਵਾਰੀਆਂ ਦੀ ਨਵੀਂ ਭਰਤੀ ਲਈ ਅੱਜ ਹੀ ਇਸ਼ਤਿਹਾਰ ਜਾਰੀ ਕਰਨ ਬਾਰੇ ਕਿਹਾ। ਉੱਥੇ ਹੀ ਮਾਨ ਨੇ ਕਲਮ ਛੋੜ੍ਹ ਹੜਤਾਲ ਨੂੰ ਲੈਕੇ ਨਵ ਨਿਯੁਕਤ ਪਟਵਾਰੀਆਂ ਨੂੰ ਸੁਨੇਹਾ ਵੀ ਦਿੱਤਾ। ਮਾਨ ਨੇ ਨਵੇਂ ਪਟਵਾਰੀਆਂ ਨੂੰ ਕਿਹਾ ਕਿ ਜਿੰਨੀ ਕਲਮ ਚਲਾਓਗੇ ਉਹਨੇ ਭੱਤੇ ਵਧਣਗੇ, ਕਲਮ ਛੋੜ੍ਹ ਹੜਤਾਲ ਨਾਲ ਨੁਕਸਾਨ ਹੀ ਹੋਣਾ ਹੈ।
ਇਸ ਦੌਰਾਨ ਸੀ.ਐਮ.ਭਗਵੰਤ ਮਾਨ ਨੇ ਨਵ-ਨਿਯੁਕਤ ਪਟਵਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੇ ਕਾਨੂੰਨਾਂ ਅਤੇ ਮਰਿਆਦਾਵਾਂ ਨੂੰ ਤੋੜਨਾ ਪਵੇਗਾ ਅਤੇ ਜਦੋਂ ਵੀ ਕਿਸੇ ਵਿਅਕਤੀ ਨੇ ਭ੍ਰਿਸ਼ਟ ਜਾਂ ਗੈਰ-ਪ੍ਰਭਾਵਿਤ ਸਿਸਟਮ ਦੇ ਖਿਲਾਫ ਅਤੇ ਬਦਲਾਅ ਲਈ ਨਾਅਰਾ ਲਾਇਆ ਹੈ ਤਾਂ ਉਸ ਸਿਸਟਮ ਦਾ ਫਾਇਦਾ ਉਠਾਉਣ ਵਾਲੇ ਲੋਕ ਵਿਰੋਧ ਕਰਦੇ ਹਨ।
ਮਾਨ ਨੇ ਸਿੱਧੇ ਤੌਰ ‘ਤੇ ਕਿਹਾ ਕਿ ਤੁਹਾਨੂੰ ਬਿਨਾਂ ਪੈਸੇ ਲਏ ਨੌਕਰੀ ਦਿੱਤੀ ਗਈ ਹੈ, ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਜਦੋਂ ਤੁਸੀਂ ਫੀਲਡ ਵਿੱਚ ਜਾਂਦੇ ਹੋ ਤਾਂ ਤੁਹਾਡੇ ਸਾਈਨ ਨਾਲ ਕਿਸੇ ਨੂੰ ਖੁਸ਼ੀ ਮਿਲਦੀ ਹੈ ਅਤੇ ਗਲਤ ਸਾਈਨ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ।
ਮਾਨ ਨੇ ਕਿਹਾ ਕਿ ਰਿਸ਼ਵਤ ਦੇ ਕਈ ਨਾਮ ਹਨ, ਜਿਸ ਵਿਚ ਸਕੂਲ ਵਿਚ ਦਾਖਲੇ ਸਮੇਂ ਇਸ ਨੂੰ ਡਿਊਨੇਸ਼ਨ ਕਿਹਾ ਜਾਂਦਾ ਹੈ, ਕਾਰ ਦੀ ਵੇਟਿੰਗ ਨੂੰ ਪ੍ਰੀਮੀਅਰ ਕਿਹਾ ਜਾਂਦਾ ਹੈ, ਇਸ ਤੋਂ ਬਿਨਾਂ ਚਾਹ-ਪਾਣੀ ਚਾਹੀਦਾ ਹੈ, ਸੇਵਾ, ਸਾਡੇ ਬਾਰੇ ਸੋਚੋ, ਅਗਲੇ ਬੁੱਧਵਾਰ ਆ ਜਾਓ, ਇਹ ਸਭ ਰਿਸ਼ਵਤ ਦੇ ਨਾਂ ਹਨ।
ਜਦੋਂ ਐਸਐਸਪੀ ਅਤੇ ਡੀਸੀ ਲਗਾਏ ਜਾਣੇ ਸਨ ਤਾਂ ਅਸੀਂ ਉਨ੍ਹਾਂ ਨੂੰ ਕਿਹਾ ਕਿ ਉਹ ਲਗਾਏ ਜਾਣਗੇ, ਇਸ ਲਈ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ।