ਚੰਡੀਗੜ੍ਹ,17 ਅਗਸਤ 2023: ਪੰਜਾਬ ‘ਚ ਹੜ੍ਹਾਂ ਦੇ ਹਾਲਾਤ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਮੀਂਹ ਨਹੀਂ ਪਿਆ ਪਰ ਪਹਾੜੀ ਇਲਾਕਿਆਂ ‘ਚ ਭਾਰੀ ਬਾਰਸ਼ ਕਾਰਨ ਸਾਡੇ ਵੱਲ ਪਾਣੀ ਆ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਹਿਮਾਚਲ ‘ਚ ਭਾਰੀ ਬਰਸਾਤ ਦਾ ਪਾਣੀ ਪੰਜਾਬ ‘ਚ ਆ ਗਿਆ ਹੈ ਅਤੇ ਉਨ੍ਹਾਂ ‘ਚ 4 ਮੁੱਖ ਡੈਮ ਹਨ। ਭਾਖੜਾ ਡੈਮ ਦਾ ਖ਼ਤਰੇ ਦਾ ਨਿਸ਼ਾਨ 1680 ਹੈ, ਮੌਜੂਦਾ ਸਮੇਂ ‘ਚ ਇਹ 1676 ‘ਤੇ ਹੈ, ਪਰ 89 ਹਜ਼ਾਰ ਕਿਓਸਕ ਪਾਣੀ ਕੰਟਰੋਲ ਹੇਠ ਛੱਡਿਆ ਜਾ ਰਿਹਾ ਹੈ। ਇਹ ਪੂਰੀ ਤਰ੍ਹਾਂ ਕੰਟਰੋਲ ‘ਚ ਹੈ, ਡਰਨ ਵਾਲੀ ਕੋਈ ਗੱਲ ਨਹੀਂ ਹੈ।
ਪੌਂਗ ਡੈਮ ਮੀ 1390 ਖ਼ਤਰੇ ਦਾ ਨਿਸ਼ਾਨ ਜੋ ਹੁਣ 1396 ਚੱਲ ਰਿਹਾ ਹੈ, ਪਰ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਪਾਣੀ ਦਾ ਪੱਧਰ 1405 ਫੁੱਟ ਤੱਕ ਵੀ ਚਲਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤੱਕ ਇਸ ‘ਚੋਂ 1 ਲੱਖ, 17 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜੋ ਕਿ ਅੱਜ ਦੁਪਹਿਰ ਤੱਕ 1 ਲੱਖ ਕਿਊਸਿਕ ਤੱਕ ਆ ਜਾਵੇਗਾ।
ਘੱਗਰ ਸੁਰੱਖਿਅਤ ਹੈ ਤੇ ਰਾਵੀ ਵੀ ਸੁਰੱਖਿਅਤ ਹੈ, ਹਰੀ ਕੇ ‘ਤੇ ਵੀ ਉਹੀ ਪਾਣੀ ਇਕੱਠਾ ਹੁੰਦਾ ਹੈ, ਇਸ ਲਈ ਹੁਣ ਜੋ ਛੱਡਿਆ ਜਾ ਰਿਹਾ ਹੈ, ਉਸ ਦਾ ਪ੍ਰਬੰਧ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ ਕੋਈ ਨੁਕਸਾਨ ਨਾ ਹੋਵੇ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਵੀ ਘਬਰਾਉਣ ਦੀ ਲੋੜ ਨਹੀਂ ਹੈ, ਸਭ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਅਜਿਹੇ ਹਾਲਾਤ ‘ਚ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ‘ਚ ਨਾ ਆਉਣ। ਸਨਸਨੀਖੇਜ਼ ਸੁਰਖੀਆਂ ਨਾ ਬਣਾਓ ਕਿਰਪਾ ਕਰਕੇ ਅਜਿਹਾ ਨਾ ਕਰੋ ਸ਼ਾਮ ਤੱਕ ਪਾਣੀ ਘਟਣਾ ਸ਼ੁਰੂ ਹੋ ਜਾਵੇਗਾ।
ਸਪੈਸ਼ਲ ਗਿਰਦਾਵਰੀ ਜਿਆਦਾਤਰ ਕੀਤੀ ਗਈ ਹੈ, ਫਿਰ ਉਹੀ ਸਮੱਸਿਆ ਹੈ, ਜਿਸ ਵਿੱਚ ਜਾਨਵਰ ਵੀ ਸ਼ਾਮਲ ਹਨ, ਤਾਂ ਅਸੀਂ ਸਟੇਟ ਡਿਜ਼ਾਸਟਰ ਰਿਲੀਫ ਫੰਡ ਵਿੱਚੋਂ ਪੈਸੇ ਜਾਰੀ ਕਰਾਂਗੇ ਅਤੇ ਮਕਾਨਾਂ, ਫਸਲਾਂ, ਜਾਨਵਰਾਂ ਲਈ ਪੈਸੇ ਜਾਰੀ ਕਰਾਂਗੇ, ਇਸ ਲਈ ਅਸੀਂ ਸਰਕਾਰ ਨੂੰ ਪੱਤਰ ਲਿਖਿਆ ਹੈ। ਜਿਸ ਕੇਂਦਰ ਵਿੱਚ ਉਹ ਦਿੰਦਾ ਹੈ ਤਾਂ ਠੀਕ ਹੈ, ਨਹੀਂ ਅਸੀਂ ਪੈਸੇ ਜਾਰੀ ਕਰਾਂਗੇ।