“ਜਨਰਲ ਡਾਇਰ ਦੇ ਡਿਨਰ ਬਾਰੇ ਬੋਲੋ…ਤੁਹਾਨੂੰ ਸੌਂਹ ਲੱਗੇ ਪੰਜਾਬੀਆਂ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਬ” – CM ਮਾਨ

ਚੰਡੀਗੜ੍ਹ, 12 ਅਪ੍ਰੈਲ 2024 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵਿਚਾਲੇ ਇੱਕ ਵਾਰ ਫਿਰ ਜਵਾਬੀ ਜੰਗ ਸ਼ੁਰੂ ਹੋ ਗਈ ਹੈ। ਸੁੱਚਾ ਸਿੰਘ ਲੰਗਾਹ ਦੇ ਬੇਟੇ ਦੀ ਗ੍ਰਿਫਤਾਰੀ ਨੂੰ ਲੈ ਕੇ ਸ਼ੁਰੂ ਹੋਈ ਪੋਸਟ-ਵਾਰ ਹੁਣ ਪਰਿਵਾਰਿਕ ਲੜਾਈ ਵਿੱਚ ਤਬਦੀਲ ਹੋਣ ਲੱਗੀ ਹੈ।

ਸੀਐਮ ਮਾਨ ਨੇ ਜਨਰਲ ਡਾਇਰ ਦੇ ਡਿਨਰ ‘ਤੇ ਸਵਾਲ ਚੁਕਦਿਆਂ ਬਿਕਰਮ ਮਜੀਠੀਆ ਨੂੰ ਐਕਸ ‘ਤੇ ਪੋਸਟ ਪਾਉਂਦਿਆਂ ਕਿਹਾ ਕਿ, “13 ਅਪਰੈਲ 1919 ਨੂੰ ਜਲਿਆਂ ਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਦੇ ਡਿਨਰ ਬਾਰੇ ਬੋਲੋ…….ਤੁਹਾਡੇ ਘਰ ਕੀਤਾ ਸੀ ਜਾਂ ਨਹੀਂ ?? …ਜੇ ਨਹੀਂ ਤਾਂ ਮੈਂ ਰਾਜਨੀਤੀ ਛੱਡ ਦਿਵਾਂਗਾ ..ਤੁਹਾਨੂੰ ਸੌਂਹ ਲੱਗੇ ਪੰਜਾਬੀਆਂ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਬ”

ਉਸ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਦੀ ਗ੍ਰਿਫਤਾਰੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੁਟਕੀ ਲਈ ਸੀ। ਸੀਐਮ ਮਾਨ ਨੇ ਅਕਾਲੀ ਦਲ ਦੇ ਨਾਲ-ਨਾਲ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਸੀ।

ਸੀਐਮ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਪਾਈ ਹੈ ਕਿ, “ਮਜੀਠਿਆ ਸਾਹਬ ਸੁੱਚਾ ਸਿੰਘ ਲੰਗਾਹ ਦੇ ਬੇਟੇ ਬਾਰੇ press conference ਕਿਉਂ ਨਹੀਂ ਕੀਤੀ ..ਇਸਦੇ ਵੀ ਮਾਮਾ ਜੀ ਬਣੋ…”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ IPL ‘ਚ LSG ਅਤੇ DC ਵਿਚਾਲੇ ਹੋਵੇਗਾ ਮੁਕਾਬਲਾ

ਫਰਜ਼ੀ ਪੁਲਿਸ ਭਰਤੀ ਦਾ ਪਰਦਾਫਾਸ਼: ਤਨਖਾਹ ਨਾ ਮਿਲਣ ‘ਤੇ ਹੋਇਆ ਖੁਲਾਸਾ