ਲੁਧਿਆਣਾ, 29 ਜੁਲਾਈ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਦੌਰੇ ‘ਤੇ ਹੋਣਗੇ। ਇਸ ਦੌਰਾਨ ਉਹ ਇੱਕ ਇਤਿਹਾਸਕ ਐਲਾਨ ਕਰਨਗੇ, ਇਹ ਐਲਾਨ ਰਵਾਇਤੀ ਬੈਲਗੱਡੀ ਦੌੜਾਂ ਨੂੰ ਮੁੜ ਸ਼ੁਰੂ ਵਾਲਾ ਹੋਵੇਗਾ।
ਜ਼ਿਕਰਯੋਗ ਹੈ ਕਿ ਜਾਨਵਰਾਂ ਪ੍ਰਤੀ ਬੇਰਹਿਮੀ ਕਰਨਾ ਇਸ ਵੇਲੇ ਪੰਜਾਬ ‘ਚ ਰਵਾਇਤੀ ਬੈਲਗੱਡੀ ਦੌੜਾਂ ਬੈਨ ਹਨ। ਪਰ ਪੰਜਾਬ ਸਰਕਾਰ ਵੱਲੋਂ ਇਹ ਪਹਿਲ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਪੰਜਾਬ ਸੋਧ ਬਿੱਲ 2025 ਦੇ ਤਹਿਤ ਕੀਤੀ ਗਈ ਹੈ, ਜਿਸ ਨਾਲ ਰਾਜ ਵਿੱਚ ਬੈਲਗੱਡੀ ਦੌੜ ਦੀ ਬਹਾਲੀ ਦਾ ਰਾਹ ਸਾਫ਼ ਹੋਇਆ ਹੈ।
ਮਹਿਮਾ ਸਿੰਘ ਵਾਲਾ ਫੁੱਟਬਾਲ ਸਟੇਡੀਅਮ ਵਿੱਚ ਅੱਜ ਇਕ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਜਾਵੇਗਾ, ਜਿਸ ਦੌਰਾਨ ਮੁੱਖ ਮੰਤਰੀ ਨੂੰ ਰਵਾਇਤੀ ਖੇਡਾਂ ਦੀ ਬਹਾਲੀ ਲਈ ਉਨ੍ਹਾਂ ਦੇ ਯਤਨਾਂ ਦੇ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਇਹ ਕਦਮ ਪੰਜਾਬ ਦੀ ਅਮੀਰ ਵਿਰਾਸਤ, ਪਿੰਡਾਂ ਦੀ ਸੰਸਕਾਰ ਅਤੇ ਲੋਕ ਧਾਰਾ ਨਾਲ ਜੁੜੀ ਖੇਡਾਂ ਨੂੰ ਦੁਬਾਰਾ ਜੀਵੰਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।

