CM ਮਾਨ ਆਪਣੀ ਪਤਨੀ ਨਾਲ MLA ਜੀਵਨ ਸੰਗੋਵਾਲ ਦੇ ਪੁੱਤ ਦੇ ਵਿਆਹ ਸਮਾਗਮ ‘ਚ ਪਹੁੰਚੇ

  • ਖੰਨਾ ‘ਚ ਵਿਆਹ ਸਮਾਗਮ ‘ਚ CM ਤੇ ਪਤਨੀ ਸਮੇਤ ਅੱਧੀ ਕੈਬਨਿਟ ਪਹੁੰਚੀ
  • ਲੁਧਿਆਣਾ ਦੇ ਵਿਧਾਇਕ ਸੰਗੋਵਾਲ ਦੇ ਬੇਟੇ ਦਾ ਵਿਆਹ

ਖੰਨਾ, 7 ਨਵੰਬਰ 2023 – ਬੀਤੇ ਦਿਨ ਚੰਡੀਗੜ੍ਹ ‘ਚ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਖੰਨਾ ‘ਚ ਆਪ MLA ਜੀਵਨ ਸਿੰਘ ਸੰਗੋਵਾਲ ਦੇ ਪੁੱਤ ਦੇ ਵਿਆਹ ਸਮਾਗਮ ‘ਚ ਸੀ.ਐੱਮ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਮੇਤ ਅੱਧੀ ਕੈਬਨਿਟ ਪਹੁੰਚੀ। ਇੱਥੇ ਲੁਧਿਆਣਾ ਦੇ ਹਲਕਾ ਗਿੱਲ ਤੋਂ ‘ਆਪ’ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਬੇਟੇ ਦਾ ਵਿਆਹ ਹੋਇਆ ਸੀ। ਮੁੱਖ ਮੰਤਰੀ, ਉਨ੍ਹਾਂ ਦੀ ਪਤਨੀ, ਵਿਧਾਨ ਸਭਾ ਦੇ ਸਪੀਕਰ ਅਤੇ ਕਈ ਕੈਬਨਿਟ ਮੰਤਰੀਆਂ ਨੇ ਇੱਥੇ ਪਹੁੰਚ ਕੇ ਪਰਿਵਾਰ ਨਾਲ ਜਸ਼ਨ ਮਨਾਇਆ।

ਸੀ.ਐਮ.ਭਗਵੰਤ ਮਾਨ ਆਪਣੀ ਪਤਨੀ ਡਾ.ਗੁਰਪ੍ਰੀਤ ਕੌਰ ਨਾਲ ਵਿਆਹ ਸਮਾਗਮ ‘ਚ ਮੈਰਿਜ ਪੈਲੇਸ ‘ਚ ਸਜਾਈ ਗਈ ਲਾੜਾ-ਲਾੜੀ ਦੀ ਸਟੇਜ ‘ਤੇ ਪਹੁੰਚੇ। ਇੱਥੇ ਨਵੇਂ ਜੋੜੇ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਨਾਲ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ਮੌਜੂਦ ਸਨ।

ਵਿਆਹ ਸਮਾਗਮ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਜਿਹਾ ਮਾਹੌਲ ਦੇਖ ਕੇ ਉਹ ਬਹੁਤ ਖੁਸ਼ ਹਨ। ਪਾਰਟੀ ਵਿਧਾਇਕ ਦੇ ਬੇਟੇ ਦਾ ਵਿਆਹ ਸੀ। ਸੀਐਮ ਅਤੇ ਉਨ੍ਹਾਂ ਦੀ ਪਤਨੀ ਵਿਆਹ ਸਮਾਗਮ ‘ਚ ਆਏ। ਸਪੀਕਰ ਸਮੇਤ ਕੈਬਨਿਟ ਮੰਤਰੀ ਅਤੇ ਵਿਧਾਇਕ ਪਰਿਵਾਰਕ ਮੈਂਬਰਾਂ ਵਜੋਂ ਇੱਥੇ ਪੁੱਜੇ। ਸਮਾਗਮ ਦਾ ਆਯੋਜਨ ਖੁਸ਼ੀ ਦੇ ਮਾਹੌਲ ਵਿੱਚ ਕੀਤਾ ਗਿਆ।

ਵਿਆਹ ਸਮਾਗਮ ਲਈ ਸੀ.ਐਮ.ਭਗਵੰਤ ਮਾਨ ਦੇ ਖੰਨਾ ਪਹੁੰਚਣ ਦਾ ਸ਼ਡਿਊਲ ਦੇਰ ਰਾਤ ਤੈਅ ਹੁੰਦੇ ਹੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਸਨ। ਕਿਉਂਕਿ ਵਿਆਹ ਸਮਾਗਮ ਸੀ ਅਤੇ ਜਿਸ ਵਿੱਚ ਲਾੜਾ-ਲਾੜੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਸ਼ਾਕ ਸੰਬੰਧੀਆਂ ਨੇ ਵੀ ਸ਼ਿਰਕਤ ਕਰਨੀ ਸੀ। ਅਜਿਹੀ ਭੀੜ ਵਿੱਚ ਸੀਐਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਹਿਮ ਹੋ ਜਾਂਦੀ ਹੈ। ਇਸ ਦੇ ਮੱਦੇਨਜ਼ਰ ਐਸਐਸਪੀ ਅਮਨੀਤ ਕੌਂਡਲ ਨੇ ਰਾਤ ਨੂੰ ਹੀ ਠੋਸ ਪ੍ਰਬੰਧ ਕੀਤੇ ਸਨ। ਮੈਰਿਜ ਪੈਲੇਸ ਦੇ ਅੰਦਰ ਤੋਂ ਲੈ ਕੇ ਨੈਸ਼ਨਲ ਹਾਈਵੇ ਤੱਕ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਵਿਆਹ ਸਮਾਗਮ ‘ਚ ਆਉਣ-ਜਾਣ ਵਾਲੇ ਲੋਕਾਂ ‘ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

SGPC ਦੇ ਨਵੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ 8 ਨਵੰਬਰ ਨੂੰ

ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲੇ 3 ਨਵੇਂ ਜੱਜ