ਚੰਡੀਗੜ੍ਹ, 21 ਮਾਰਚ 2023- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਵੀਡੀਓ ਜਰੀਏ ਜਾਰੀ ਕਰਦਿਆਂ ਦਿੱਤਾ ਕਿ, ਨਫ਼ਰਤ ਫ਼ੈਲਾਉਣ ਵਾਲੇ ਸਾਰੇ ਫੜ੍ਹੇ ਗਏ ਹਨ। ਸੀਐਮ ਮਾਨ ਦੇ ਬਿਆਨ ਦਾ ਕੀ ਮਤਲਬ ਤਾਂ ਇਹੋ ਹੈ ਕਿ, ਅੰਮ੍ਰਿਤਪਾਲ ਸਿੰਘ ਵੀ ਫੜ੍ਹਿਆ ਗਿਆ ਹੈ ? ਇਸ ਦਾਕੀ ਅਰਥ ਹੈ ? ਇਸ ਦੀ ਚਾਰੇ ਪਾਸੇ ਚਰਚਾ ਹੈ।
ਮਾਨ ਨੇ ਕਿਹਾ ਕਿ, ਜਿਨ੍ਹਾਂ ਨੇ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸਿਸ਼ ਕੀਤੀ, ਉਨ੍ਹਾਂ ਨੂੰ ਅੰਜ਼ਾਮ ਭੁਗਤਣਾ ਪਿਆ ਹੈ। ਮਾਨ ਨੇ ਕਿਹਾ ਕਿ, ਉਹ ਸਾਰੇ ਲੋਕ ਫੜ੍ਹੇ ਗਏ ਹਨ, ਜਿਹੜੇ ਨਫ਼ਰਤ ਫ਼ੈਲਾ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਦੱਸ ਦਈਏ ਕਿ ਸ਼ਨੀਵਾਰ ਨੂੰ ਪੰਜਾਬ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਪਾਲ ਖਿਲਾਫ਼ ਕਾਰਵਾਈ ਵਿੱਢੀ ਗਈ। ਇੰਨੀ ਵੱਡੀ ਕਾਰਵਾਈ ਮਗਰੋਂ ਹੁਣ ਪਹਿਲੀ ਵਾਰ ਪੰਜਾਬ ਸੀਐਮ ਭਗਵੰਤ ਮਾਨ ਪਹਿਲੀ ਵਾਰ ਜਨਤਾ ਨੂੰ ਸੰਬੋਧਨ ਕੀਤਾ ਹੈ।