ਲੁਧਿਆਣਾ, 26 ਦਸੰਬਰ 2020 – ਪੰਜਾਬ ਦੇ ਕਈ ਹਿੱਸਿਆਂ ‘ਚ ਅੱਜ ਸੰਘਣੀ ਧੁੰਦ ਛਾਈ ਹੋਈ ਹੈ। ਇਸ ਕਾਰਨ ਜਿੱਥੇ ਠੰਢ ‘ਚ ਚੋਖਾ ਵਾਧਾ ਹੋਇਆ ਹੈ, ਇਸ ਠੰਢ’ਚ ਹਰ ਕੋਈ ਠਰ-ਠਰ ਕਰ ਰਿਹਾ ਹੈ, ਉੱਥੇ ਹੀ ਰੋਜ਼ਮਰ੍ਹਾ ਦੇ ਕੰਮਾਂ-ਕਾਰਾਂ ‘ਤੇ ਜਾਣ ਵਾਲਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੁੰਦ ਕਾਰਨ ਵਾਹਨ ਹੌਲੀ ਰਫ਼ਤਾਰ ‘ਚ ਆਪਣੀ ਮੰਜ਼ਿਲ ਵੱਲ ਵਧਦੇ ਦੇਖੇ ਗਏ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਠੰਢ ਐਨੀ ਜ਼ਿਆਦਾ ਹੈ ਕਿ ਉਨ੍ਹਾਂ ਦਾ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ। ਧੁੰਦ ਦੇ ਕਾਰਨ ਠੰਢ ਐਨੀ ਵਧ ਗਈ ਹੈ ਕਿ ਲੁਧਿਆਣਾ ਹੁਣ ਸ਼ਿਮਲਾ ਕੀ ਕਸ਼ਮੀਰ ਬਣ ਗਿਆ ਹੈ।