ਕ੍ਰਿਕਟਰ ਹਰਭਜਨ ਸਿੰਘ ਦੀ ਕੋਠੀ ਨੇੜੇ ਸ਼ਰਾਬੀ ਵਿਅਕਤੀ ਘਰ ‘ਚ ਕੀਤਾ ਹੰਗਾਮਾ, ਕੀਤੀ ਭੰਨਤੋੜ

ਜਲੰਧਰ, 16 ਸਤੰਬਰ 2022 – ਜਲੰਧਰ ਸ਼ਹਿਰ ਦੇ ਪੌਸ਼ ਇਲਾਕੇ ਛੋਟੀ ਬਾਰਾਂਦਰੀ ‘ਚ ਐੱਮਪੀ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਦੀ ਕੋਠੀ ਨੇੜੇ ਇਸ਼ਕ ਸਿਰਫਿਰੇ ਨੇ ਘਰ ‘ਚ ਦਾਖਲ ਹੋ ਕੇ ਹੰਗਾਮਾ ਕਰ ਦਿੱਤਾ। ਉਸ ਨੇ ਘਰ ਵਿੱਚ ਮੌਜੂਦ ਔਰਤਾਂ ਦੀ ਕੁੱਟਮਾਰ ਵੀ ਕੀਤੀ। ਘਰ ਦੇ ਸਮਾਨ ਦੀ ਵੀ ਭੰਨਤੋੜ ਕੀਤੀ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪੁੱਜ ਗਈ। ਜਿਸ ਤੋਂ ਬਾਅਦ ਜਲੰਧਰ ਪੱਛਮੀ ਦੀ ਬਸਤੀ ਸ਼ੇਖਾਂ ਦੇ ਰਹਿਣ ਵਾਲਾ ਇਹ ਵਿਅਕਤੀ ਪੁਲੀਸ ਨਾਲ ਵੀ ਉਲਝ ਗਿਆ।

ਪੀੜਤ ਔਰਤ ਪ੍ਰੀਤੀ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਚਰਨਪ੍ਰੀਤ ਨਾਲ ਲਿਵ-ਇਨ ‘ਚ ਰਹਿ ਰਹੀ ਹੈ। ਚਰਨਪ੍ਰੀਤ ਦੀ ਗੁੜ ਮੰਡੀ ਵਿੱਚ ਇੱਕ ਦੁਕਾਨ ਵੀ ਹੈ। ਚਰਨਪ੍ਰੀਤ ਨਸ਼ਾ ਕਰਦਾ ਹੈ ਅਤੇ ਉਸ ਨੂੰ ਨਸ਼ਾ ਕਰਨ ਲਈ ਵੀ ਮਜਬੂਰ ਕਰਦਾ ਹੈ। ਉਸ ਦੇ ਨਾਲ ਬੈਠ ਕੇ ਸ਼ਰਾਬ ਪੀਂਦਾ ਹੈ, ਪਰ ਜਦੋਂ ਉਹ ਇਨਕਾਰ ਕਰਦੀ ਹੈ, ਤਾਂ ਉਹ ਉਸ ਦੀ ਕੁੱਟਮਾਰ ਕਰਦਾ ਹੈ।

ਰਾਤ ਨੂੰ ਵੀ ਚਰਨਪ੍ਰੀਤ ਸ਼ਰਾਬ ਪੀ ਕੇ ਆਇਆ ਸੀ ਅਤੇ ਉਸ ਦੀ ਕੁੱਟਮਾਰ ਕੀਤੀ। ਘਰ ਦਾ ਸਾਮਾਨ ਟੁੱਟ ਗਿਆ। ਗੁਆਂਢੀਆਂ ਦੇ ਘਰ ਵੜ ਕੇ ਕੁੱਟਮਾਰ ਕੀਤੀ। ਗੁਆਂਢੀਆਂ ਦਾ ਸਮਾਨ ਵੀ ਤੋੜ ਦਿੱਤਾ। ਗੁਆਂਢ ਦੀ ਇੱਕ ਔਰਤ ਨੇ ਦੱਸਿਆ ਕਿ ਉਸ ਦੇ ਦੋ ਛੋਟੇ ਬੱਚੇ ਹਨ। ਜਿਸ ਤਰ੍ਹਾਂ ਚਰਨਪ੍ਰੀਤ ਨੇ ਹੰਗਾਮਾ ਕੀਤਾ, ਉਹ ਦੇਖ ਕੇ ਡਰ ਗਏ।

ਦੇਰ ਰਾਤ ਹੰਗਾਮਾਂ ਹੋਣ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪੁੱਜੀ ਤਾਂ ਚਰਨਪ੍ਰੀਤ ਵੀ ਪੁਲੀਸ ਮੁਲਾਜ਼ਮਾਂ ਨਾਲ ਉਲਝ ਗਿਆ। ਉਸ ਨੇ ਉਨ੍ਹਾਂ ਨਾਲ ਵੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਪਤਾ ਲੱਗਾ ਹੈ ਕਿ ਇਸ ਲੜਾਈ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਪੱਗ ਵੀ ਉਤਰ ਗਈ। ਇਸ ਤੋਂ ਬਾਅਦ ਥਾਣੇ ਤੋਂ ਫੋਰਸ ਬੁਲਾਈ ਗਈ ਅਤੇ ਇਸ ਨੂੰ ਕਾਬੂ ਕਰਕੇ ਥਾਣਾ ਬਾਰਾਂਦਰੀ ਵਿਖੇ ਲਿਜਾਇਆ ਗਿਆ।

ਔਰਤ ਨੇ ਦੱਸਿਆ ਕਿ ਚਰਨਪ੍ਰੀਤ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਇੱਕ ਬੱਚੇ ਦਾ ਪਿਤਾ ਹੈ। ਜਦੋਂ ਮਹਿਲਾ ਨੂੰ ਪੁੱਛਿਆ ਗਿਆ ਕਿ ਇਹ ਸਭ ਪਤਾ ਹੋਣ ਦੇ ਬਾਵਜੂਦ ਉਹ ਚਰਨਪ੍ਰੀਤ ਨਾਲ ਲਿਵ-ਇਨ ਵਿੱਚ ਰਹਿ ਰਹੀ ਹੈ ਤਾਂ ਉਸ ਨੇ ਕਿਹਾ ਕਿ ਕੋਈ ਮਜਬੂਰੀ ਹੈ। ਉਹ ਪਿਛਲੇ 5 ਸਾਲਾਂ ਤੋਂ ਉਸ ਦੀ ਕੁੱਟਮਾਰ ਕਰ ਰਿਹਾ ਸੀ। ਉਹ ਉਸ ਦੇ ਭਰਾਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ‘ਚ ਤੀਜੀ ਗ੍ਰਿਫਤਾਰੀ: ਵਿਜੀਲੈਂਸ ਨੇ ਆਸ਼ੂ ਦਾ ਕਰੀਬੀ ਆੜ੍ਹਤੀਆ ਕੀਤਾ ਗ੍ਰਿਫਤਾਰ

ਮਨੀ ਰਈਆ ਤੋਂ ਬਾਅਦ ਗੈਂਗਸਟਰ ਮਨਦੀਪ ਤੂਫਾਨ ਵੀ ਗ੍ਰਿਫਤਾਰ: ਦੋਵੇ ਜੱਗੂ ਭਗਵਾਨਪੁਰੀਆ ਦੇ ਖਾਸਮਖਾਸ