ਕਾਂਗਰਸੀ ਤੇ ਆਪ ਦੇ ਬਿਆਨਾਂ ਨੇ ਪੰਜਾਬ ਨੂੰ ਅਚਾਨਕ ਮੁੜ ਫਿਰਕੂ ਅੱਗ ਵਿਚ ਸੁੱਟਣ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ: ਅਕਾਲੀ ਦਲ

  • ਕਿਸੇ ਸਪੇਰੇ ਨੂੰ ਪੰਜਾਬੀ ਸਫਾਂ ਵਿਚ ਫਿਰਕੂ ਸਪੋਲੀਏ ਛਡਣ ਦੀ ਇਜਾਜ਼ਤ ਨਹੀਂ ਦਿੱਤੀਜਾਏਗੀ” : ਹਰਚਰਨ ਸਿੰਘ ਬੈਂਸ
  • ਕੇਜਰੀਵਾਲ ਵੱਲੋਂ ਪੰਜਾਬੀ ਬੋਲੀ ਤੇ ਸਿੱਖੀ ਸਭਿਆਚਾਰ ਨੂੰ ਅਪਮਾਨਿਤ ਕਰਨ ਤੇ ਹਰਚਰਨ ਸਿੰਘਬੈਂਸ ਵੱਲੋਂ ਭਗਵੰਤ ਮਾਨ ਨੂੰ ਪੰਜ ਸਵਾਲ

ਚੰਡੀਗੜ੍ਹ, ਫਰਵਰੀ 3, 2022 – ਸ਼੍ਰੋੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਤੇ ਆਮ ਅਦਮੀ ਪਾਰਟੀ ਵੱਲੋਂ ਪੰਜਾਬਨੂੰ ਮੁੜ ਫਿਰਕੂ ਨਫਰਤ ਦੀ ਅੱਗ ਦੀਆਂ ਲਪਟਾਂ ਵਿਚ ਧੱਕਣ ਦੀ ਸਾਜ਼ਿਸ਼ ਵਿਰੁੱਧਪੰਜਾਬੀਆਂ ਨੂੰ ਸੁਚੇਤਕੀਤਾ ਹੈ/ ਅੱਜਇਥੇ ਪਤਰਕਾਰਾਂ ਨੂੰ ਸੰਬੋਧਨ ਕਰਦਿਆਂ , ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਦੇਪ੍ਰਮੁਖ ਸਲਾਹਕਾਰ ਸ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਚੋਣਾਂ ਦੀ ਤਰੀਕ ਦੇ ਨੇੜੇ ਆਉਂਦਿਆਂਅਕਾਲੀ-ਬਸਪਾ ਦੇ ਹੱਕ ਵਿਚ ਨਿੱਤ ਦਿਨ ਤੇਜ਼ ਹੋ ਰਹੀਹਨ੍ਹੇਰੀ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਪੂਰੀਤਰਾਂ ਦੰਗ ਤੇ ਸਤੰਭ ਰਹਿ ਗਈਆਂ ਹਨ ਤੇ ਇਹਨਾਂ ਨੇ ਆਖਰੀ ਹੱਥਕੰਡੇ ਵੱਜੋਂ ਅੱਜ ਫਿਰਕੂ ਪੱਤਾ ਖੇਡਿਆ ਹੈ / ਇਹਨਾਂ ਨੇ ਅਚਾਨਕ ਹਿੰਦੂ ਸਿੱਖ ਚਹਿਰਿਆਂ ਵਾਲੀ ਗੱਲ ਤੋਰ ਦਿੱਤੀ ਹੈ / ਇਸ ਨਾਲ ਇਹ ਪੰਜਾਬੀਆਂ ਦਾ ਧਿਆਨ ਅਕਾਲੀ ਬਸਪਾ ਦੇ ਅਮਨ , ਭਾਈਚਾਰਕ ਸਾਂਝ ਤੇ ਵਿਕਾਸ ਦੇ ਮੁੱਦੇ ਤੋਂਭਟਕਾ ਕਿ ਫਿਰਕਾ ਪ੍ਰਸਤੀ ਵੱਲ ਲੈ ਜਾਣ ਦੀ ਸਾਜ਼ਿਸ਼ ਕਰ ਰਹੇ ਹਨ / ਪਰ ਸਮੂਹ ਪੰਜਾਬੀ ਕਦੇ ਅਜਿਹਾ ਹੋਣ ਨਹੀ ਦੇਣਗੇ/ ਅਕਾਲੀ ਬਸਪਾ ਮਹਾਨ ਗੁਰੂਸਾਹਿਬਾਨ ਦੇ “ਸਭੈ ਸਾਂਝੀਵਾਲ ਸਦਾਇਨ” ਦੇ ਆਦਰਸ਼ ਤੇ ਦਿਨ ਰਾਤ ਪਹਿਰਾ ਦਿੰਦੇ ਰਹਿਣਗੇ / ਕਿਸੇ ਨੂੰ ਭੀ ਪੰਜਾਬ ਦੇ ਅਮਨ ਤੇ ਭਾਈਚਾਰਕ ਸਾਂਝਨੂੰ ਲਾਂਬੂ ਨਹੀ ਲਾਉਣ ਦਿੱਤਾ ਜਾਏਗਾ।”

ਸ਼੍ਰੀ ਬੈਂਸ ਨੇ ਅੱਗੇ ਚਲ ਕੇ ਕਿਹਾ ਕਿ ਆਪ ਅਤੇ ਕਾਂਗਰਸ ਵੱਲੋਂ ਆਪਸੀ ਗੰਢ ਤੁਪ ਰਾਹੀਂ ਇਹਫਿਰਕੂ ਚਾਲ ਇਸ ਲਈ ਚੱਲੀ ਗਈ ਹੈ ਕਿ ਇਹ ਅਕਾਲੀ ਬਸਪਾ ਦੇ ਹੱਕ ਵਿਚ ਨਿੱਤ ਦਿਨ ਤੇਜ਼ ਹੋ ਰਹੀਹਵਾ ਤੋਂ ਹੈਰਾਨਕੁੰਨ ਹੱਦ ਤੱਕ ਬੁਖਲਾ ਗਏ ਹਨਤੇ ਇਹਨਾਂ ਦੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਖਿਲਰ ਗਈਆਂ ਹਨ / ਕੇਜਰੀਵਾਲ ਤਾਂ ਦੰਗ ਹੈ ਕਿਹਜ਼ਾਰਾਂ ਕਰੋੜਾਂ ਦੇ ਅੰਨ੍ਹੇ ਪ੍ਰਚਾਰ ਨਾਲ ਦੂਸ਼ਣਬਾਜ਼ੀ ਦਾ ਦੁਸ਼ਟਪ੍ਰਚਾਰ ਉਹਨਾ ਨੂੰ ਹੀ ਪੁੱਠਾ ਪੈ ਗਿਆਹੈ / ਇਸੇ ਲਈ ਹੁਣ ਉਸ ਨੇ ਇਹ ਨਵਾਂ ਪੱਤਾਖੇਲ ਕਿ ਚੋਣ ਪ੍ਰਚਾਰ ਨੂੰ ਫਿਰਕੂ ਮੋੜ ਦੇਣ ਦੀ ਹਤਾਸ਼ ਕੋਸ਼ਿਸ਼ ਕੀਤੀ / “ ਕੋਈ ਭੀ ਦਮੂਹਾਂਸਪੇਰਾ ਸੱਤਾ ਦੇ ਲਾਲਚ ਵਿਚ ਕਿਸੇ ਹੱਦ ਤੱਕ ਭੀ ਜਾ ਸਕਦਾ ਹੈ/ ਕੇਜਰੀਵਾਲ ਬਾਰੇ ਇਹਨਾਂ ਨੂੰ ਆਗੂ ਬਨਾਉਣ ਵਾਲੇ ਬਜ਼ੁਰਗ ਦਾਨਿਸ਼ਵਰ ਸ਼੍ਰੀ ਅੰਨਾ ਹਜ਼ਾਰੇ ਅਤੇ ਕੇਜਰੀਵਾਲ ਦੀ ਸੱਜੀ ਬਾਂਹ ਰਹਿ ਚੁੱਕੇ ਸ਼੍ਰੀ ਕੁਮਾਰ ਵਿਸਵਾਸ ਦੱਸ ਚੁੱਕੇ ਹਨ ਕਿ ਸੱਤਾ ਤੇ ਪੈਸੇ ਦੀ ਭੁੱਖ ਕੇਜਰੀਵਾਲ ਤੋਂ ਕੁਝ ਭੀ ਕਰਵਾ ਸਕਦੀ ਹੈ,/ ਇਸ ਦੇ ਭ੍ਰਿਸ਼ਟਕਿਰਦਾਰ ਦਾ ਪਰਦਾ ਤਾਂ ਅਜੇ ਫਾਸ਼ ਹੋਣਾ ਬਾਕੀ ਹੈ, ਪਰ ਸੱਤਾ ਦੀ ਲਾਲਸਾ ਵਿਚ ਇਹ ਸਾਰੀ ਦੁਨੀਆਂ ਦੇਸਾਹਮਣੇ ਆਪਣੇ ਭੋਲੇ ਭਾਲੇ ਬੱਚਿਆਂ ਤੱਕ ਦੀ ਝੂਠੀ ਸੌਂਹ ਖਾ ਕੇ ਮੁੱਕਰ ਗਿਆ ਸੀ।”

ਪਰ ਸ਼੍ਰੀ ਬੈਂਸ ਨੇ ਕਿਹਾ ਕਿਸੇ ਭੀ ਸਪੇਰੇ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾੲਗੀ ਕਿ ਉਹਪੰਜਾਬੀਆਂ ਦੀਆਂ ਸਫਾਂ ਵਿਚ ਜ਼ਹਿਰੀਲੇ ਫਿਰਕੂ ਸਪੋਲੀਏ ਛੱਡਣ ਵਿਚ ਕਾਮਯਾਬ ਹੋ ਸਕੇ/”ਅਕਾਲੀ ਆਗੂ ਨੇ “ ਪੰਜਾਬੀ ਬੋਲਣ ਤੋਂ ਇਨਕਾਰੀ ਦਿੱਲੀ ਦੇ ਮੁੰਡੂ” ਰਾਘਵ ਚੱਢਾ ਦੇ ਉਸ ਬਿਆਨ ਤੇ ਭੀਟਿੱਪਣੀ ਕੀਤੀ ਜਿਸ ਵਿਚ ਚੱਢਾ ਨੇ ਕਿਹਾ ਸੀ ਕਿ ਜੇ ਸੁਨੀਲ ਜਾਖੜ ਕਾਂਗਰਸ ਦਾ ਮੁੱਖ ਮੰਤਰੀ ਦਾਚਿਹਰਾ ਹੀ ਨਹੀਂ ਹੈ ਤਾਂ ਕਾਂਗਰਸ ਦੇ ਪੋਸਟਰਾਂ ਤੇ ਉਸ ਦੀ ਤਸਵੀਰ ਕਿਉਂ ਛਾਪੀ ਜਾ ਰਹੀ ਹੈ? ਸ਼੍ਰਬੈਂਸ ਨੇ ਰਾਘਵ ਚੱਢਾ ਨੰ ਮੋੜਵਾਂ ਸਵਾਲ ਕੀਤਾ, “ਤੁਸੀਂ ਤਾਂ ਰੋਜ਼ ਝੂਠ ਬੋਲਦੇ ਹੋ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਨਣਾ ਚਾਹੁੰਦਾ ਤੇਤੁਹਾਡਾ ਉਮੀਦਵਾਰ ਭਗਵੰਤ ਮਾਨ ਹੈ/ ਪਰ ਤੁਸੀ ਕਿੰਨੇ ਸਾਲਾਂ ਤੋਂ ਪੰਜਾਬ ਦੇ ਪਿੰਡ ਪਿੰਡ ਦੀਆਂ ਗਲੀਆਂ

ਕੇਜਰੀਵਾਲ ਲਈ ਮੌਕਾ ਮੰਗਣ ਲਈ ਕਾਲੀਆਂ ਕਰਛੱਡੀਆਂ ਹਨ / ਉਹ ਕਿਉਂ? ਤੁਹਾਡੀ ਅਸਲੀ ਮਨਸ਼ਾ ਤੁਹਾਡੇ ਸਿਰ ਚੜ੍ਹ ਕੇ ਬੋਲ ਰਹੀ ਹੈ ਤੇ ਭਗਵੰਤ ਬੇਚਾਰਾ ਤਾਂ ਪੰਜਾਬੀਆਂ ਨੂੰ ਗੁਮਰਾਹ ਕਰਨਲਈ ਤੁਹਾਡੇ ਮੁਹਰੇ ਤੋਂ ਵੱਧ ਕੁਝ ਭੀ ਨਹੀਂ ਹੈ/ ਅਸਲ਼ੀ ਲਾਰਾਂ ਤਾਂ ਕੇਜਰੀਵਾਲ ਦੀਆਂ ਲਪਕ ਰਹੀਆਂਹਨ /” ਸ਼੍ਰੀਬੈਂਸ ਨੇ ਭਗਵੰਤ ਮਾਨ ਉਤੇ ਸਵਾਲਾਂ ਦੀ ਬਾਛੜ ਕਰਦਿਆਂ ਪੰਜ ਪ੍ਰਸ਼ਨ ਪੁੱਛੇ/ ਉਹਨਾ ਕਿਹਾ ਕਿ iੱਦਲੀਵਿਚ ਕੇਜਰੀਵਾਲ ਨੇ ਪੰਜਾਬੀ ਬੋਲੀ ਨੂੰ ਸਕੂਲਾਂ ਵਿਚ ਇਕ ਵਿਸ਼ੇ ਵੱਜੋਂ ਖਤਮ ਕਿਉਂ ਕੀਤਾ ਹੈ ਜਦਕਿ ਪੰਜਾਬ ਤੋਂ ਬਾਹਰ ਸਭ ਤੋਂ ਵੱਧ ਪੰਜਾਬੀਆਂ ਦੀ ਪ੍ਰਤੀਸ਼ਤ ਦਿੱਲੀ ਵਿਚ ਹੀ ਹੈ? ਅੱਜ ਤੱਕ ਪੰਜਾਬੀ ਨਾਲ ਉਹ ਨਹੀਂ ਹੋਇਆ ਜੋਕੇਜਰੀਵਾਲ ਨੇ ਕਰ ਦਿਤਾ ਹਾਲਾਂ ਕਿ ਦਿੱਲੀ ਵਿਚ ਪੰਜਾਬ ਬੋਲੀ ਨੂੰ ਦਹਾਕਿਆਂ ਤੋਂ ਸਰਕਾਰੀ ਤੌਰ ਤੇ ਦੂਜੀ ਭਾਸ਼ਾ ਦਾ ਦਰਜਾ ਮਿਲਿਆ ਹੋਇਆਹੈ।

ਬੈਂਸ ਨੇ ਭਗਵੰਤ ਮਾਨ ਨੂੰ ਇਹ ਭੀ ਪੁਛਿਆਕਿ ਪੰਜਾਬ ਵਿਚ ਮੌਕਾ ਮੰਗਣ ਵਾਲੇ ਕੇਜਰੀਵਾਲ ਨੇ ਦਿੱਲੀ ਵਿਚ ਪੰਜਾਬੀਆਂ ਤੇ ਸਿੱਖਾਂ ਤੋਂ ਸਾਰੇਮੌਕੇ ਕਿਉਂ ਖੋਹ ਲਏ ਹਨ ? ਉਥੇ ਇਕ ਭੀ ਪੰਜਾਬੀ ਜਾਂ ਸਿੱਖ ਮੰਤਰੀ ਕਿਉਂ ਨਹੀ ਬਣਾਇਆ,? ਕੇਜਰੀਵਾਲ ਨੇ ਦਿੱਲੀ ਵਿਚ ਇਕਭੀ ਚੇਅਰਮੈਨ, ਡਾਇਰੈਕਟਰ, ਜਾਂ ਇਕ ਭੀ ਅਫਸਰ ਤੱਕ ਕਿਉਂ ਨਹੀਂਲਾਇਆ? ਂ ਨਾ ਕੇਜਰੀਵਾਲ ਦਾ ਪਿੰ੍ਰਸੀਪਲ ਸਕੱਤਰ,ਨਾ ਮੁੱਖ ਸਕੱਤਰ, ਨਾ ਗi੍ਰਹ ਸਕੱਤਰ, ਨਾ ਸਿਹਤ ਸਕਤਰ , ਨਾ ਹੋਮ ਸਕਤਰ , ਨਾ ਫਾਈਨੈਂਸ , ਨਾਵਿਕਾਸ ਸਕੱਤਰ ਕੋਈ ਪੰਜਾਬੀ ਜਾਂ ਸਿੱਖ ਹੈ / ਕਿਉਂ ? ਕੀ ਉਥੇ ਪੰਜਾਬੀ ਜਾਂ ਸਿੱਖ ਅਫਸਰ ਜਾਂਲੀਡਰ ਨਹੀਂ ਲੱਭਦੇ ? ਸ੍ਰੀ ਬੈਂਸ ਨੇ ਇਹ ਭੀ ਪੁਛਿਆ ਕਿ ਦਸਮੇਸ਼ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀਮਹਾਰਾਜ ਵਲੋਂ ਆਸ਼ੀਰਵਾਦ ਪ੍ਰਾਪਤ ਮਾਰਸ਼ਲ ਖੇਡਾਂ ਨੂੰ ਦਿੱਲੀ ਸਰਕਾਰ ਵੱਲੋਂ ਪ੍ਰੋਫੈਸ਼ਨਲ ਕੋਰਸਾਂ ਤੇਨੌਕਰੀਆਂ ਵਿਚ ਰਾਖਵੇਂਕਰਣ ਲਈ ਖੇਡ ਵੱਜੋਂ ਮਾਨਤਾ ਦੇਣ ਤੋਂ ਲਗਾਤਾਰ ਇਨਕਾਰ ਕਿਉਂ ਕੀਤਾ ਜਾਗਿਆ ਤੇ ਕੀਤਾ ਜਾ ਰਿਹਾ ਹੈ ਹਾਲਾਂ ਕਿ ਭਾਰਤ ਸਰਕਾਰ ਤੇ ਬਹੁਤੇ ਸੂਬਿਆਂ ਵੱਲੋਂ ਇਹ ਮਾਨਤਾਦਿੱਤੀ ਗਈ ਹੈ?

ਬੈਂਸ ਨੇ ਕਿਹਾ ਕਿ ਕੇਜਰੀਵਾਲ ਨੇ ਜਾਣਬੁਝ ਕੇਪੰਜਾਬੀ ਬੋਲੀ ਨੂੰ ਜ਼ਲੀਲ ਕਰਨ ਲਈ ਦਿੱਲੀ ਵਿਚ ਅਤਿ ਸਤਿਕਾਰਤ ਪੰਜਾਬੀ ਅਕੈਡਮੀ ਦਾ ਚੇਅਰਮੈਨ ਇਕਅਜਿਹਾ ਵਿਅਕਤੀ ਲਗਾਇਆ ਹੈ ਜੋ ਨਾ ਪੰਜਾਬੀ ਹੈ ਤੇ ਨਾ ਹੀ ਉਸ ਨੂੰ ਪੰਜਾਬੀ ਬੋਲਣੀ, ਲਿਖਣੀ ਜਾਂ ਸਮਝ ਹੀ ਆਉਂਦੀ ਹੈ/ ਉਹਪੰਜਾਬੀ ਦਾ ਲਿਖਾਰੀ ਭੀ ਨਹੀਂ ਹੈ/ ਇਸ ਅਹੁਦੇ ਤੇ ਸ਼੍ਰੀ ਸੁਰਜੀਤ ਪਾਤਰ ਜਾਂ ਸਵਰਗੀ ਅਮ੍ਰਿਤਾ ਪ੍ਰੀਤਮਦੇ ਕੱਦ ਦੀ ਸਖਸ਼ੀਅਤ ਨੂੰ ਲਗਾਉਣਾ ਹੁੰਦਾ ਹੈ, ਪਰ ਜਿਸ ਨੁੰ ਲਗਾਇਆ ਹੈ ਉਸ ਨੂੰ ਤੋਂ ਪੰਜਾਬੀਭੀ ਨਹੀਂ ਆਉਂਦੀ ਤੇ ਨਾ ਹੀ ਉਹ ਪੰਜਾਬੀ ਹੀ ਹੈ/” ਇਹ ਸਭ ਕੁਝ ਹੁੰਦਾ ਦੇਖ ਕੇ ਭੀ ਭਗਵੰਤ ਮਾਨ ਜੀ, ਤੁਸੀਂ ਮੂਕ ਦਰਸ਼ਕ ਕਿਉਂ ਬਣੇ ਹੋਏ ਹੋ? ਪੰਜਾਬੀ ਮਾਂ ਬੋਲੀ ਨੇਤੁਹਾਨੂੰ ਇੰਨਾ ਕੁਝ ਦਿੱਤਾ ਤੇ ਉਸ ਦੇ ਬਦਲੇ ਵਿਚ ਤੁਸੀਂ ਗੁਰੁ ਸਾਹਿਬਾਨ ਵੱਲੋਂ ਬਖਸ਼ੀ ਮਾਂਬੋਲੀ ਨੂੰ ਇਹ ਜ਼ਲਾਲਤ ਦੇਖ ਕੇ ਐਨੇਂ ਖਾਮੋਸ਼ ਕਿਉਂ ਹੋ ?ਕੀ ਇਹਨਾਂ ਨੇ ਤਹਾਡੀ ਕਾਲਾਕਾਰ ਵਾਲੀ ਜ਼ਮੀਰ ਭੀ ਖਰੀਦ ਲਈਹੈ? ”

ਸ਼੍ਰੀ ਬੈਂਸ਼ ਨੇ ਇਹ ਭੀ ਜਾਨਣਾ ਚਾਹਿਆ ਕਿ ਸ. ਦੇਵਿੰਦਰ ਪਾਲ ਸਿੰਘਭੁੱਲਰ ਬਾਰੇ ਕੇਜਰੀ ਵਾਲੇ ਦੇ ਚਿੱਟੇ ਦਿਨ ਬੋਲੇ ਗਏ ਝੂਠ ਨੰਗੇ ਹੋਣ ਤੋਂ ਬਾਅਦ ਭੀ ਤੁਹਾਡੀਜ਼ਮੀਰ ਨੂੰ ਕੋਈ ਸੱਟ ਨਹੀਂ ਵੱਜੀ? ਤੁਸੀਂ ਤਾਂ ਹਾੜੇ ਕੱਢ ਰਹੇ ਹੋ ਕਿ ਤਹਾਡੇ ਤੋਂ ਸ ਭੁਲਰ ਬਾਰੇਕੋਈ ਸਵਾਲ ਹੀ ਨਾ ਪੁੱਛੇ ਕਿਉਂਕਿ ਇਸ ਤੇ ਕੇਜਰੀਵਾਲ ਨਰਾਜ਼ ਹੋ ਜਾਂਦਾ ਹੈ।

ਸ਼੍ਰੀ ਬੈਂਸ ਨੇ ਕਿਹਾ ਕਿ ਉਹ ਭਗਵੰਤ ਮਾਨ ਦਾ ਬਤੌਰ ਪੰਜਾਬੀ ਦੇ ਕਲਾਕਾਰ ਸਤਕਿਾਰ ਕਰਦੇ ਹਨ ਤੇਉਹ ਉਮੀਦ ਕਰਦੇ ਹਨ ਕਿ ਮਾਨ ਸਾਹਿਬ ਉਹਨਾ ਦੇ ਸਵਾਲਾਂ ਦਾ ਜਵਾਬ ਜ਼ਰੂਰ ਦੇਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸ ਦੇ ਦਿੱਗਜ ਆਗੂ ਐਚ.ਐਸ. ਹੰਸਪਾਲ ਅਤੇ ਅਕਾਲੀ ਆਗੂ ਬੱਬੀ ਬਾਦਲ ਸਮੇਤ ਮੁਲਾਜ਼ਮ ਆਗੂ ਸਹਿਗਲ ਹੋਏ ‘ਆਪ’ ਵਿੱਚ ਸ਼ਾਮਲ

CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਈ ਡੀ ਨੇ ਕੀਤਾ ਗ੍ਰਿਫ਼ਤਾਰ