ਕਾਂਗਰਸੀ ਕੌਂਸਲਰ ਤੇ ਬਲਾਕ ਪ੍ਰਧਾਨ ਹੋਟਲ ‘ਚ ਜੂਆ ਖੇਡਦੇ ਗ੍ਰਿਫਤਾਰ, 5 ਖਿਲਾਫ ਮਾਮਲਾ ਦਰਜ

ਫ਼ਿਰੋਜ਼ਪੁਰ, 12 ਅਪ੍ਰੈਲ 2023 – ਫਿਰੋਜ਼ਪੁਰ ਛਾਉਣੀ ਦੇ ਇੱਕ ਹੋਟਲ ਵਿੱਚ ਕਮਰਾ ਲੈ ਕੇ ਜੂਆ ਖੇਡ ਰਹੇ ਕਾਂਗਰਸੀ ਕੌਂਸਲਰ ਅਤੇ ਬਲਾਕ ਪ੍ਰਧਾਨ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਹੋਟਲ ਮਾਲਕ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਚਾਰ ਨੂੰ 81,200 ਰੁਪਏ ਸਮੇਤ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਹੋਟਲ ਮਾਲਕ ਅਨੁਸਾਰ ਕਾਂਗਰਸੀ ਬਲਾਕ ਪ੍ਰਧਾਨ ਅਤੇ ਕੌਂਸਲਰ ਨੇ ਮਹਿਮਾਨ ਦੇ ਆਉਣ ਦਾ ਬਹਾਨਾ ਬਣਾ ਕੇ ਕਮਰਾ ਲੈ ਲਿਆ ਸੀ। ਸ਼ਨਾਖਤੀ ਕਾਰਡ ਨਾ ਦਿੱਤੇ ਜਾਣ ਕਾਰਨ ਉਹ ਬਹਾਨਾ ਲਾ ਕੇ ਉਸ ਦੇ ਕਮਰੇ ‘ਚ ਗਿਆ ਜਿੱਥੇ ਉਹ ਤਾਸ਼ ਖੇਡ ਰਿਹਾ ਅਤੇ ਹਜ਼ਾਰਾਂ ਰੁਪਏ ਕੋਲ ਹੀ ਪਏ ਸਨ।

ਫਿਰੋਜ਼ਪੁਰ ਛਾਉਣੀ ਸਥਿਤ ਪ੍ਰੈਜ਼ੀਡੈਂਟ ਗੈਸਟ ਦੇ ਸੰਚਾਲਕ ਅਸ਼ੀਸ਼ ਗੁਪਤਾ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਜੂਏ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਕਮਰੇ ਵਿੱਚ ਜਾ ਕੇ ਸਾਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਪੁਲੀਸ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਸੀਆਈਏ ਸਟਾਫ਼ ਨੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਥਾਣਾ ਸੀਆਈਏ ਸਟਾਫ਼ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਗੈਸਟ ਹਾਊਸ ਦੇ ਮਾਲਕ ਸ਼ਿਕਾਇਤਕਰਤਾ ਆਸ਼ੀਸ਼ ਗੁਪਤਾ ਵਾਸੀ 121 ਚਰਚ ਰੋਡ ਕੈਂਟ ਫ਼ਿਰੋਜ਼ਪੁਰ ਨੇ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਮੁਲਜ਼ਮ ਦਿਨੇਸ਼ ਸੋਈ ਉਰਫ਼ ਗੱਪੂ ਵਾਸੀ ਫ਼ਿਰੋਜ਼ਪੁਰ ਛਾਉਣੀ, ਸਬਸਟੀਨ ਵਾਸੀ ਗ੍ਰਾਮਰ ਸਕੂਲ ਚਰਚ ਰੋਡ, ਰਾਕੇਸ਼ ਕੁਮਾਰ ਵਾਸੀ ਇੰਡੀਆ ਸਿਟੀ, ਦਿਨੇਸ਼ ਕੁਮਾਰ ਵਾਸੀ ਟੰਕਾਵਾਲੀ ਆਪਣੇ ਪ੍ਰਧਾਨ ਗੈਸਟ ਹਾਊਸ ਕੋਲ ਟੈਂਕਵਾਲੀ ਆਇਆ ਅਤੇ ਕਿਹਾ ਕਿ ਉਸ ਨੂੰ ਕਮਰੇ ਦੀ ਲੋੜ ਹੈ ਅਤੇ ਕੁਝ ਮਹਿਮਾਨ ਬਾਹਰੋਂ ਆ ਰਹੇ ਹਨ, ਜਿਨ੍ਹਾਂ ਦੇ ਪਛਾਣ ਪੱਤਰ ਉਹ ਬਾਅਦ ਵਿੱਚ ਦੇਣਗੇ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗੈਸਟ ਹਾਊਸ ਦਾ ਕਮਰਾ ਨੰਬਰ 102 ਦਿੱਤਾ ਗਿਆ ਸੀ ਅਤੇ ਪਤਾ ਲੱਗਾ ਕਿ ਮੁਲਜ਼ਮ ਪੈਸੇ ਲਗਾ ਕੇ ਕਮਰੇ ਵਿੱਚ ਜੂਆ ਖੇਡ ਰਹੇ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਨੇ ਮੁਲਜ਼ਮਾਂ ਨੂੰ ਜੂਆ ਖੇਡਣ ਤੋਂ ਰੋਕਿਆ ਤਾਂ ਉਹ ਟਾਲ ਮਟੋਲ ਕਰਨ ਲੱਗੇ।

ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਤਰਸੇਮ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਹੋਟਲ ਸੰਚਾਲਕ ਦੀ ਸ਼ਿਕਾਇਤ ‘ਤੇ ਛਾਪਾ ਮਾਰ ਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ 81 ਹਜ਼ਾਰ 200 ਰੁਪਏ ਦੀ ਜੂਏ ਦੀ ਰਾਸ਼ੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਉਕਤ ਮੁਲਜ਼ਮਾਂ ਸਮੇਤ ਪਵਨ ਕੁਮਾਰ ਉਰਫ਼ ਰਾਮ ਅਵਤਾਰ ਵਾਸੀ ਵਾਰਡ ਨੰਬਰ 6 ਛਾਉਣੀ ਫਿਰੋਜ਼ਪੁਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਏਡੀਜੀਪੀ ਜੇਲ੍ਹ ਅਰੁਣ ਪਾਲ ਸਿੰਘ ਨੇ ਕੀਤਾ ਕੇਂਦਰੀ ਜੇਲ੍ਹ ਬਠਿੰਡਾ ਦਾ ਦੌਰਾ, ਕੁੱਝ ਦਿਨ ਪਹਿਲਾਂ ਵਾਇਰਲ ਹੋਈ ਸੀ ਕੈਦੀਆਂ ਦੀ ਵੀਡੀਓ

ਲੁਧਿਆਣਾ ਰੇਲਵੇ ਸਟੇਸ਼ਨ ਦੇ ਐਂਟਰੀ ਗੇਟ ਹੋਣਗੇ ਬੰਦ: ਯਾਤਰੀਆਂ ਦੀ ਸਹੂਲਤ ਲਈ ਬਦਲਵਾਂ ਰਸਤਾ ਬਣਾਇਆ