ਕਾਂਗਰਸ ਨੇ ਕੇਵਲ ਢਿੱਲੋਂ ਤੋਂ ਬਾਅਦ ਇਕ ਹੋਰ ਮੌਜੂਦਾ ਬਾਗੀ MLA ਨੂੰ ਪਾਰਟੀ ‘ਚੋਂ ਕੀਤਾ ਬਾਹਰ

ਅੰਮ੍ਰਿਤਸਰ, 18 ਫਰਵਰੀ 2022 – ਕਾਂਗਰਸ ਹਾਈਕਮਾਨ ਨੇ ਬਾਗੀ ਆਗੂਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਕੇਵਲ ਢਿੱਲੋਂ ਤੋਂ ਬਾਅਦ ਹੁਣ ਅਟਾਰੀ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਤਰਸੇਮ ਸਿੰਘ ਡੀਸੀ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਤਰਸੇਮ ਸਿੰਘ ਡੀਸੀ ਅਟਾਰੀ ਹਲਕੇ ਤੋਂ ਪਾਰਟੀ ਦੀ ਟਿਕਟ ਮੰਗ ਰਹੇ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਸੀ।

ਬੀਤੇ ਦਿਨ ਕਾਂਗਰਸ ਹਾਈਕਮਾਨ ਨੇ ਬਾਗੀ ਹੋਏ ਬਰਨਾਲਾ ਦੇ ਆਗੂ ਕੇਵਲ ਢਿੱਲੋਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਰੀਆਂ ਸੀਟਾਂ ਹਾਰ ਰਹੀ ਭਾਜਪਾ ਲਈ ਵੋਟ ਖ਼ਰਾਬ ਨਾ ਕਰੋ : ਕੇਜਰੀਵਾਲ

Ahmedabad Serial Blast ਕੇਸ ਦੇ 49 ਦੋਸ਼ੀਆਂ ਵਿੱਚੋਂ 38 ਨੂੰ ਫਾਂਸੀ ਦੀ ਸਜ਼ਾ