- ਵਿਧਾਇਕ ਪਾਰਟੀ ਦੇ ਨੇਤਾ ਉਨ੍ਹਾਂ ਦੀ ਸਿਹਤ ਦਾ ਹਾਲਚਾਲ ਜਾਣਨ ਲਈ ਪਹੁੰਚੇ
ਮੋਹਾਲੀ, 3 ਅਕਤੂਬਰ 2025 – ਪੰਜਾਬ ਕਾਂਗਰਸ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਦੇ ਗੋਡੇ ਦੀ ਸਰਜਰੀ ਹੋਈ ਹੈ। ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਬਲਬੀਰ ਸਿੱਧੂ ਉਨ੍ਹਾਂ ਦੀ ਸਿਹਤ ਦਾ ਹਾਲਚਾਲ ਪੁੱਛਣ ਲਈ ਹਸਪਤਾਲ ਗਏ।
ਤ੍ਰਿਪਤ ਰਜਿੰਦਰ ਬਾਜਵਾ ਦੇ ਨਜ਼ਦੀਕੀ ਸਾਥੀਆਂ ਅਨੁਸਾਰ, ਉਨ੍ਹਾਂ ਦਾ ਦੋ ਦਿਨ ਪਹਿਲਾਂ ਗੋਡੇ ਦੀ ਸਰਜਰੀ ਹੋਈ ਸੀ। ਬਾਜਵਾ ਪੰਜਾਬ ਵਿੱਚ ਪਿਛਲੀ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ। ਦੱਸ ਦਈਏ ਕਿ ਤ੍ਰਿਪਤ ਰਜਿੰਦਰ ਬਾਜਵਾ ਪੰਜਾਬ ਦੇ ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਪਾਰਟੀ ਵੱਲੋਂ ਮੌਜੂਦਾ ਐਮਐਲਏ ਹਨ।

