ਕਾਊਂਟਰ ਇੰਟੈਲੀਜੈਂਸ ਨੇ ਨਜਾਇਜ਼ ਹਥਿਆਰਾਂ ਸਮੇਤ ਤਿੰਨ ਨੌਜਵਾਨ ਕੀਤੇ ਕਾਬੂ

  • 2 ਦੇਸੀ ਪਿਸਤੌਲ, 2 ਮੈਗਜ਼ੀਨ, 7 ਜਿੰਦਾ ਕਾਰਤੂਸ ਬਰਾਮਦ

ਅਬੋਹਰ, 26 ਅਪ੍ਰੈਲ 2023 – ਅਬੋਹਰ ਸ਼ਹਿਰ ‘ਚ ਕਾਊਂਟਰ ਇੰਟੈਲੀਜੈਂਸ ਸਬ ਯੂਨਿਟ ਨੇ ਮੰਗਲਵਾਰ ਰਾਤ 3 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਟੀਮ ਨੇ ਉਕਤ ਨੌਜਵਾਨਾਂ ਨੂੰ ਗੋਬਿੰਦਗੜ੍ਹ ਟੀ-ਪੁਆਇੰਟ ‘ਤੇ ਕਾਬੂ ਕਰ ਲਿਆ, ਜਿਨ੍ਹਾਂ ਖਿਲਾਫ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਫਾਜ਼ਿਲਕਾ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਏਐਸਆਈ ਜੋਗਿੰਦਰ ਸਿੰਘ ਆਪਣੀ ਟੀਮ ਸਮੇਤ ਬੀਤੀ ਰਾਤ ਮਲੋਟ ਰੋਡ ’ਤੇ ਗੋਬਿੰਦਗੜ੍ਹ ਟੀ-ਪੁਆਇੰਟ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਬੱਸ ਸਟੈਂਡ ਕੋਲ ਬਾਈਕ ਸਵਾਰ 3 ਨੌਜਵਾਨ ਸ਼ੱਕੀ ਹਾਲਤ ‘ਚ ਖੜ੍ਹੇ ਸਨ, ਜੋ ਪੁਲਸ ਟੀਮ ਨੂੰ ਦੇਖ ਕੇ ਘਬਰਾ ਗਏ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ।

ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਨਾਂਅ ਪੁੱਛੇ ਤਾਂ ਉਨ੍ਹਾਂ ਦੀ ਪਹਿਚਾਣ ਲਵੀਸ਼ ਪੁੱਤਰ ਰਵਿੰਦਰ ਪਾਲ ਵਾਸੀ ਕ੍ਰਿਸ਼ਨਾ ਨਗਰੀ ਗਲੀ ਨੰ: 4 ਮਲੋਟ, ਜਤਿੰਦਰ ਉਰਫ਼ ਕਾਲਾ ਪੁੱਤਰ ਮਲ ਸਿੰਘ ਵਾਸੀ ਪਿੰਡ ਕੋਠੇ ਠੱਗਣੀਆਂ ਫ਼ਾਜ਼ਿਲਕਾ ਅਤੇ ਕੁਲਵਿੰਦਰ ਉਰਫ਼ ਕਿੰਦੂ ਵਜੋਂ ਹੋਈ | ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਬਹਿਖਸ ਫਾਜ਼ਿਲਕਾ।

ਇਨ੍ਹਾਂ ਤਿੰਨ ਨੌਜਵਾਨਾਂ ਦੀ ਤਲਾਸ਼ੀ ਲੈਣ ‘ਤੇ ਇਨ੍ਹਾਂ ਕੋਲੋਂ 315 ਬੋਰ ਦੇ ਦੋ ਦੇਸੀ ਪਿਸਤੌਲ ਅਤੇ 32 ਬੋਰ ਦਾ ਇੱਕ ਪਿਸਤੌਲ, 2 ਮੈਗਜ਼ੀਨ ਅਤੇ 7 ਜਿੰਦਾ ਕਾਰਤੂਸ ਬਰਾਮਦ ਹੋਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤਹਿਸੀਲਦਾਰ ਦਫਤਰ ਦਾ ਬਿੱਲ ਕਲਰਕ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਗ੍ਰਿਫਤਾਰ

BSF ਜਵਾਨ ਨੇ ਕੀਤੀ ਖ਼ੁ+ਦਕੁ+ਸ਼ੀ: ਪਤਨੀ ‘ਤੇ ਲੱਗੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦੇ ਦੋਸ਼