ਮੰਡੀ, 25 ਜੁਲਾਈ 2025 : ਹਿਮਾਚਲ ਪ੍ਰਦੇਸ਼ ‘ਚ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਇਕ ਵਾਰ ਮੁੜ ਆਪਣੇ ਬਿਆਨ ਨੂੰ ਲੈ ਕੇ ਚਰਚਾ ‘ਚ ਆ ਗਈ ਹੈ। ਕੰਗਨਾ ਨੇ ਪੰਜਾਬ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ। ਕੰਗਨਾ ਨੇ ਕਿਹਾ,”ਨਸ਼ੇ ਦੀ ਸਥਿਤੀ ਇੰਨੀ ਗੰਭੀਰ ਹੈ ਕਿ ਜੇਕਰ ਇਸ ਨੂੰ ਲੈ ਕੇ ਸਖ਼ਤ ਕਦਮ ਨਹੀਂ ਚੁੱਕੇ ਗਏ ਤਾਂ ਹਿਮਾਚਲ ‘ਚ ਪੰਜਾਬ ਦੀਆਂ ਵਿਧਵਾਵਾਂ ਵਾਲੇ ਪਿੰਡਾਂ ਵਰਗੇ ਹਾਲਾਤ ਬਣ ਜਾਣਗੇ। ਪੰਜਾਬ ਦੇ ਕਈ ਪਿੰਡਾਂ ‘ਚ ਵਿਧਵਾ ਔਰਤਾਂ ਹੀ ਬਚੀਆਂ ਹਨ।”
ਭਾਜਪਾ ਆਗੂ ਨੇ ਕਿਹਾ,”ਹਿਮਾਚਲ ਦੇ ਬੱਚੇ ਭੋਲੇ-ਭਾਲੇ ਹਨ। ਪੰਜਾਬ ਦੇ ਰਸਤਿਓਂ ਹਿਮਾਚਲ ਪ੍ਰਦੇਸ਼ ‘ਚ ਨਸ਼ਾ ਆ ਰਿਹਾ ਹੈ। ਇਸ ਨਸ਼ੇ ਕਾਰਨ ਬੱਚੇ ਘਰਾਂ ‘ਚ ਚੋਰੀ ਕਰਨ ਲੱਗੇ ਹਨ ਅਤੇ ਘਰਾਂ ਦਾ ਸਮਾਨ ਵੇਚ ਰਹੇ ਹਨ। ਇਸ ਲਈ ਨਸ਼ੇ ‘ਤੇ ਰੋਕ ਲੱਗਣੀ ਚਾਹੀਦੀ ਹੈ।”

