ਪੰਜਾਬ ਦੇ ਕੋਰੋਨਾ ਮਰੀਜ਼ ਦੀ ਮੌਤ, ਸਾਹ ਲੈਣ ‘ਚ ਹੋ ਰਹੀ ਸੀ ਤਕਲੀਫ਼

ਚੰਡੀਗੜ੍ਹ, 28 ਮਈ 2025 – ਪੰਜਾਬ ਦੇ ਕੋਰੋਨਾ ਮਰੀਜ਼ ਦੀ ਚੰਡੀਗੜ੍ਹ ਦੇ ਹਸਪਤਾਲ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਸ਼ਹਿਰ ਦੇ ਸੈਕਟਰ-32 ਸਰਕਾਰੀ ਹਸਪਤਾਲ ‘ਚ 40 ਸਾਲਾ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਕੋਰੋਨਾ ਪਾਜ਼ੇਟਿਵ ਮਰੀਜ਼ ਲੁਧਿਆਣਾ ਦਾ ਰਹਿਣ ਵਾਲਾ ਸੀ ਅਤੇ ਪਾਜ਼ੇਟਿਵ ਰਿਪੋਰਟ ਆਉਣ ਮਗਰੋਂ ਉਸ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ‘ਚ ਰੈਫ਼ਰ ਕੀਤਾ ਗਿਆ ਸੀ।

ਉਸ ਨੂੰ ਹਸਪਤਾਲ ‘ਚ ਕੋਵਿਡ ਵਾਰਡ ‘ਚ ਦਾਖ਼ਲ ਕਰਵਾਉਣ ਮਗਰੋਂ ਇਕਾਂਤਵਾਸ ‘ਚ ਰੱਖਿਆ ਗਿਆ ਸੀ। ਚੰਡੀਗੜ੍ਹ ‘ਚ ਇਹ ਪਹਿਲਾ ਕੋਰੋਨਾ ਪਾਜ਼ੇਟਿਵ ਕੇਸ ਹੈ, ਜਿੱਥੇ ਮਰੀਜ਼ ਦੀ ਮੌਤ ਹੋ ਗਈ। ਫਿਲਹਾਲ ਹਸਪਤਾਲ ਪ੍ਰਸ਼ਾਸਨ ਨੇ ਕੋਰੋਨਾ ਦੇ ਮੱਦੇਨਜ਼ਰ 10 ਬੈੱਡਾਂ ਦਾ ਵਿਸ਼ੇਸ਼ ਇਕਾਂਤਵਾਸ ਯੂਨਿਟ ਤਿਆਰ ਕੀਤਾ ਹੈ, ਤਾਂ ਜੋ ਭਵਿੱਖ ’ਚ ਇਨ੍ਹਾਂ ਮਾਮਲਿਆਂ ਨਾਲ ਨਜਿੱਠਿਆ ਜਾ ਸਕੇ।

ਪਹਿਲਾਂ ਤਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਕੋਰੋਨਾ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਚਿੰਤਾ ਵਾਲੀ ਕੋਈ ਗੱਲ ਨਹੀਂ ਪਰ ਹੁਣ ਉਕਤ ਮਰੀਜ਼ ਦੀ ਮੌਤ ਮਗਰੋਂ ਇਸ ਨੂੰ ਗੰਭੀਰ ਸੰਕੇਤ ਵਜੋਂ ਲਿਆ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਇਸ ਜ਼ਿਲ੍ਹੇ ‘ਚ 19 ਜੂਨ ਨੂੰ ਛੁੱਟੀ ਦਾ ਐਲਾਨ

ਥਾਰ ਵਾਲੀ ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਵਿਗੜੀ ਸਿਹਤ, ਹਸਪਤਾਲ ‘ਚ ਦਾਖ਼ਲ