ਜੰਗ-ਏ-ਆਜ਼ਾਦੀ ਯਾਦਗਾਰ ‘ਚ ਭ੍ਰਿਸ਼ਟਾਚਾਰ ਮਾਮਲਾ: “ਹਮਦਰਦ ਹੋਵੇ -ਸਿਰਦਰਦ ਜਾਂ ਬੇਦਰਦ ਹੋਵੇ ਪਰ ਬੇਪਰਦ ਜ਼ਰੂਰ ਹੋਵੇਗਾ – ਮਾਨ

ਚੰਡੀਗੜ੍ਹ, 18 ਜੂਨ 2023 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਣ ਕਰਦਿਆਂ ਕਿਹਾ ਕਿ ਲੋਕਾਂ ਦੇ ਪੈਸੇ ਖੁਰਦ-ਬੁਰਦ ਕਰਨ ਲਈ ਹਰੇਕ ਹਮਦਰਦ, ਸਿਰਦਰਦ ਜਾਂ ਬੇਦਰਦ ਨੂੰ ਬੇਪਰਦ ਕੀਤਾ ਜਾਵੇਗਾ।

ਜਾਰੀ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ, “ਵਿਜੀਲੈਂਸ ਬਿਊਰੋ ਸਹੀਦਾਂ ਦੀ ਯਾਦਗਾਰ ‘ਜੰਗ -ਏ-ਅਜਾਦੀ’ ਦੀ ਇਮਾਰਤ ਬਣਾਉਣ ਵਿਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਦੇ ਸਬੰਧ ਵਿੱਚ ਰਸੂਖਦਾਰ ਵਿਅਕਤੀ ਨੂੰ ਬੁਲਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਮੀਡੀਆ ਉਤੇ ਹਮਲਾ ਕਿਵੇਂ ਹੋਇਆ? ਭਗਵੰਤ ਮਾਨ ਨੇ ਕਿਹਾ ਕਿ ਇਹ ਮਾਮਲਾ ਮਹਾਨ ਸ਼ਹੀਦਾਂ ਦੇ ਨਾਮ ਉਤੇ ਬਣਾਈ ਗਈ ਯਾਦਗਾਰ ਲਈ ਵਰਤੀ 200 ਕਰੋੜ ਦੀ ਰਾਸ਼ੀ ਦੀ ਜਵਾਬਦੇਹੀ ਦਾ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਕੀ ਇਹ ਪੈਸਾ ਮੀਡੀਆ ਦੇ ਨਾਮ ਉਤੇ ਜਾਰੀ ਕੀਤਾ ਗਿਆ? ਜੇਕਰ ਨਹੀਂ ਤਾਂ ਫੇਰ ਅਖਬਾਰ ਦਾ ਇਸ ਨਾਲ ਕੀ ਲੈਣਾ-ਦੇਣਾ? ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, “ਮੈਂ ਉਨ੍ਹਾਂ ਵਿੱਚੋਂ ਨਹੀਂ ਜਿਹੜੇ ਆਪਣੇ ਗੁਨਾਹਾਂ ਤੋਂ ਬਚਣ ਲਈ ਹਮਦਰਦ ਦੇ ਪੈਰੀਂ ਡਿਗਦੇ ਹਨ।” ਭਗਵੰਤ ਮਾਨ ਨੇ ਕਿਹਾ ਕਿ ਉਹ ਲੋਕਾਂ ਦੇ ਇਕ-ਇਕ ਪੈਸੇ ਦਾ ਹਿਸਾਬ ਲੈਣ ਲਈ ਜੁਆਬਦੇਹੀ ਤੈਅ ਕਰਨਗੇ।

ਸ਼ਹੀਦਾਂ ਦੀ ਯਾਦਗਾਰ “ ਜੰਗ -ਏ-ਅਜ਼ਾਦੀ” ਨਾਮ ਦੀ ਇੱਕ ਬਿਲਡਿੰਗ ਬਣਾਉਣ ਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਸੰਬੰਧੀ ਵਿਜੀਲੈਂਸ ਜਾਂਚ ਲਈ ਰਸੂਖਦਾਰ ਨੂੰ ਬੁਲਾ ਰਹੀ ਐ..ਇਹ ਮੀਡੀਆ ਤੇ ਹਮਲਾ ਕਿਵੇਂ ਹੋ ਗਿਆ? 200 ਕਰੋੜ ਦਾ ਹਿਸਾਬ ਐ ਜੀ ..ਕੀ ਪੈਸਾ ਮੀਡੀਆ ਦੇ ਨਾਮ ਜਾਰੀ ਹੋਇਆ ਸੀ ? ਅਖਬਾਰ ਦਾ ਕੀ ਲੈਣਾ ਦੇਣਾ ? “ਹਮਦਰਦਾਂ “ ਦੇ ਪੈਰੀਂ ਪੈ ਕੇ ਆਪਣੇ ਭੇਤ ਨਾ ਛਪਾਉਣ ਵਾਲੇ ਹੋਰ ਹੋਣਗੇ..ਮੈਂ ਪੰਜਾਬ ਦੇ ਲੋਕਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਲਵਾਂਗਾ..ਭਾਂਵੇ ਕੋਈ “ਹਮਦਰਦ ਹੋਵੇ -ਸਿਰਦਰਦ ਜਾਂ ਬੇਦਰਦ ਹੋਵੇ ਪਰ ਬੇਪਰਦ ਜ਼ਰੂਰ ਹੋਵੇਗਾ..

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਿਪਰਜੋਏ ਅੱਜ ਉੱਤਰੀ ਭਾਰਤ ਵਿੱਚ ਦਾਖ਼ਲ ਹੋਵੇਗਾ: ਮਾਲਵੇ ‘ਚ ਯੈਲੋ ਅਲਰਟ ਜਾਰੀ

ਪੁਲਿਸ ਨੇ ਡਾਕੂ ਹਸੀਨਾ ਨੂੰ ਸ਼੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਫਰੂਟੀ ਟ੍ਰੈਪ ‘ਚ ਫਸਾਇਆ, ਇਸ ਤਰ੍ਹਾਂ ਹੋਈ ਗ੍ਰਿਫਤਾਰੀ