ਲੁਧਿਆਣਾ, 28 ਫਰਵਰੀ 2023 – ਟੈਂਡਰ ਘੁਟਾਲੇ ਵਿੱਚ ਸੋਮਵਾਰ ਨੂੰ ਛੇਵੀਂ ਵਾਰ ਜੱਜ ਨੇ ਹਾਈ ਕੋਰਟ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਡੀਐਫਐਸਸੀ ਹਰਵੀਨ ਕੌਰ, ਏਜੰਟ ਕ੍ਰਿਸ਼ਨ ਲਾਲ ਅਤੇ ਠੇਕੇਦਾਰ ਤੇਲੂਰਾਮ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕੀਤੀ। ਪਰ ਇਸ ਵਾਰ ਜੱਜ ਨੇ ਫੈਸਲਾ ਰਾਖਵਾਂ ਰੱਖਿਆ, ਤਾਰੀਖ ਨਹੀਂ ਦਿੱਤੀ। ਇਸ ਲਈ ਹੁਣ ਇਸ ਮਾਮਲੇ ਵਿੱਚ ਜੱਜ ਕਿਸੇ ਵੇਲੇ ਵੀ ਫੈਸਲਾ ਦੇ ਸਕਦੇ ਹਨ ਕਿ ਜ਼ਮਾਨਤ ਦਿੱਤੀ ਜਾਵੇ ਜਾਂ ਨਾ ?
ਜ਼ਿਕਰਯੋਗ ਹੈ ਕਿ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਜੱਜ ਨੇ ਪਹਿਲਾਂ 14 ਫਰਵਰੀ, ਫਿਰ 16 ਫਰਵਰੀ, ਫਿਰ 17 ਫਰਵਰੀ, ਫਿਰ 20 ਫਰਵਰੀ, ਫਿਰ 24 ਫਰਵਰੀ ਅਤੇ ਅੰਤ ਵਿੱਚ ਫੈਸਲੇ ਲਈ 27 ਫਰਵਰੀ ਦੀ ਤਰੀਕ ਦਿੱਤੀ ਸੀ। ਪਰ ਫਿਰ ਵੀ ਫੈਸਲਾ ਰਾਖਵਾਂ ਰੱਖਿਆ ਗਿਆ।
ਪੰਜਾਬ ਵਿੱਚ ਅਨਾਜ ਦੀ ਢੋਆ-ਢੁਆਈ ਨਾਲ ਸਬੰਧਤ ਟੈਂਡਰ ਘੁਟਾਲੇ ਵਿੱਚ ਫਸੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਜੀਲੈਂਸ ਨੇ ਐਫਆਈਆਰ ਦਰਜ ਕੀਤੀ ਸੀ ਅਤੇ ਵਿਜੀਲੈਂਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਆਸ਼ੂ ਦੇ ਖੁਰਾਕ ਤੇ ਸਪਲਾਈ ਮੰਤਰੀ ਦੇ ਕਾਰਜਕਾਲ ਦੌਰਾਨ ਠੇਕੇਦਾਰਾਂ ਨੂੰ ਲੁਧਿਆਣਾ ਦੀਆਂ ਮੰਡੀਆਂ ਵਿੱਚੋਂ ਅਨਾਜ ਦੀ ਢੋਆ-ਢੁਆਈ ਲਈ ਭੇਜਿਆ ਗਿਆ ਸੀ। ਵਿਜੀਲੈਂਸ ਬਿਊਰੋ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਅਨਾਜ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਵਾਹਨਾਂ ਲਈ ਸਕੂਟਰ-ਮੋਟਰਸਾਈਕਲ ਅਤੇ ਕਾਰਾਂ ਦੇ ਜਾਅਲੀ ਨੰਬਰ ਲਾਏ ਜਾਂਦੇ ਸਨ।

