ਨਾਬਾਲਗ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ: ਅਦਾਲਤ ਨੇ ਦੋਸ਼ੀ ਨੂੰ ਸੁਣਾਈ 5 ਸਾਲ ਦੀ ਸਜ਼ਾ

ਲੁਧਿਆਣਾ, 2 ਫਰਵਰੀ 2023 – ਨਾਬਾਲਗ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ‘ਚ ਦੋਸ਼ੀ ਨੂੰ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ | ਦੋਸ਼ੀ ਵਿੱਕੀ ਕੁਮਾਰ ਲੁਧਿਆਣਾ ਦੇ ਰਿਸ਼ੀ ਨਗਰ ਦਾ ਰਹਿਣ ਵਾਲਾ ਹੈ। ਇਹ ਮਾਮਲਾ ਪੀੜਤਾ ਦੀ ਮਾਂ ਦੀ ਸ਼ਿਕਾਇਤ ‘ਤੇ 10 ਅਗਸਤ 2020 ਨੂੰ ਥਾਣਾ ਪੀਏਯੂ ਵਿਖੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਦੋ ਬੱਚੇ ਹਨ।

ਉਸ ਦੇ ਵੱਡੇ ਪੁੱਤਰ ਦੀ ਉਮਰ ਕਰੀਬ 12 ਸਾਲ ਅਤੇ ਛੋਟੀ ਬੇਟੀ ਪੀੜਤਾ ਦੀ ਉਮਰ 10 ਸਾਲ ਹੈ। 9 ਅਗਸਤ 2020 ਨੂੰ ਉਹ ਆਮ ਵਾਂਗ ਕੰਮ ‘ਤੇ ਚਲੀ ਗਈ। ਸ਼ਾਮ ਨੂੰ ਪਰਿਵਾਰਕ ਮੈਂਬਰ ਨੇ ਫੋਨ ਕੀਤਾ ਕਿ ਉਸ ਦੀ ਲੜਕੀ ਘਰ ਵਿਚ ਰੋ ਰਹੀ ਹੈ। ਜਦੋਂ ਉਹ ਘਰ ਪਹੁੰਚੀ ਤਾਂ ਉਸ ਦੀ ਲੜਕੀ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਯੂਨੀਵਰਸਿਟੀ ਦੇ ਨੇੜੇ ਇਕ ਪਲਾਟ ਵਿਚ ਜਾਣ ਦੇ ਬਹਾਨੇ ਲੈ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਇਸ ਤੋਂ ਬਾਅਦ ਪੀੜਤਾ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਇਸੇ ਦੌਰਾਨ ਉਸ ਦਾ ਮਾਮਾ ਉੱਥੇ ਪਹੁੰਚ ਗਿਆ। ਪੀੜਤਾ ਦੇ ਰਿਸ਼ਤੇਦਾਰ ਨੂੰ ਦੇਖ ਕੇ ਦੋਸ਼ੀ ਫਰਾਰ ਹੋ ਗਿਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਚਲਾਨ ਪੇਸ਼ ਕਰ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਰਸ ਖੱਤਰੀ ਕ+ਤ+ਲ ਕਾਂਡ: ਪੁਲਿਸ ਨੇ ਅਦਾਲਤ ‘ਚ ਚਲਾਨ ਕੀਤਾ ਪੇਸ਼, 6 ਮੁਲਜ਼ਮ ਬਰੀ

ਕਾਰ ‘ਚੋਂ ਮਿਲੀ ASI ਦੀ ਲਾ+ਸ਼: ਕੋਲ ਹੀ ਪਈ ਸੀ ਸਰਵਿਸ ਰਿਵਾਲਵਰ, ਮਾਮਲਾ ਸ਼ੱਕੀ, ਜਾਂਚ ‘ਚ ਜੁਟੀ ਪੁਲਿਸ