ਟਾਂਡਾ ਗਊ ਹੱਤਿਆਕਾਂਡ: ਹੁਸ਼ਿਆਰਪੁਰ ਪੁਲਿਸ ਵਲੋਂ ਲੋੜੀਂਦੇ 2 ਮੁੱਖ ਮੁਲਜ਼ਮ ਗ੍ਰਿਫਤਾਰ

ਹੁਸ਼ਿਆਰਪੁਰ, 19 ਮਾਰਚ 2022 – ਧਰੁਮਨ ਐਚ. ਨਿੰਬਾਲੇ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 11/12-03-2022 ਦੀ ਦਰਮਿਆਨੀ ਰਾਤ ਨੂੰ ਰੇਲਵੇ ਲਾਈਨਾਂ ਪਿੰਡ ਢਡਿਆਲਾ ਟਾਂਡਾ ਪਾਸ ਜੋ ਗਉਆਂ ਦੀ ਹੱਤਿਆ ਕੀਤੀ ਗਈ ਸੀ, ਉਸ ਸਬੰਧੀ ਗਠਿਤ ਵਿਸ਼ੇਸ਼ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਕਲੀਅਰ ਸ਼ਰੀਫ ਉੱਤਰ ਪ੍ਰਦੇਸ਼ ਤੋਂ ਇਸ ਕੇਸ ਨਾਲ ਸਬੰਧਤ ਮੁੱਖ ਦੋਸ਼ੀ ਇਰਸ਼ਾਦ ਖਾਨ ਪੁੱਤਰ ਨਵਾਬ ਖਾਨ ਵਾਸੀ ਮੁਣੂਕੇ ਥਾਣਾ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਅਤੇ ਫਰਿਆਨ ਪੁੱਤਰ ਬਰਕਤ ਅਲੀ ਵਾਸੀ ਪਿੰਡ ਖੱਖਾ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨੂੰ ਮਿਤੀ 18.03.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਧਰੁਮਨ ਐਚ. ਨਿੰਬਾਲੇ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ ਇਹ ਵਕੂਆ ਰੇਲਵੇ ਦੀ ਹਦੂਦ ਅੰਦਰ ਹੋਇਆ ਸੀ ਇਸ ਲਈ ਇਸ ਸਬੰਧੀ ਥਾਣਾ ਜੀ.ਆਰ.ਪੀ. ਜਲੰਧਰ ਵਲੋਂ ਮੁੱਕਦਮਾ ਦਰਜ ਕਰਕੇ ਤਫਤੀਸ਼ ਸ਼ੁਰੁ ਕੀਤੀ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਰੇਸ਼ ਕੁਮਾਰ ਭਵਰਾ, ਆਈ.ਪੀ.ਐਸ. ਡੀ ਜੀ ਪੀ ਪੰਜਾਬ ਅਤੇ ਅਰੁਨ ਪਾਲ ਸਿੰਘ, ਆਈ.ਪੀ.ਐਸ ਮਾਨਯੋਗ ਆਈ.ਜੀ.ਪੀ ਜਲੰਧਰ ਰੇਂਜ ਜਲੰਧਰ ਵਲੋਂ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਇਹ ਕੇਸ ਨੂੰ ਜਲਦੀ ਤੋਂ ਜਲਦੀ ਟੇਰਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿਤੇ ਗਏ ਸਨ ਜੋ ਇਸ ਸਬੰਧੀ ਗਠਿਤ ਟੀਮਾਂ ਵਲੋਂ ਫੋਰੈਸਿਕ ਅਤੇ ਖੂਫੀਆ ਫੋਰਸ ਲਗਾ ਕੇ ਮੁੱਕਦਮੇ ਨੂੰ 36 ਘੰਟੇ ਦੇ ਅੰਦਰ ਅੰਦਰ ਟੇਰਸ ਕੀਤਾ ਗਿਆ ਸੀ ਅਤੇ ਇਸ ਵਿੱਚ ਲੋੜੀਂਦੇ 8 ਦੋਸ਼ੀਆਂ ਸਮੇਤ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਵਿੱਚ ਮੁੱਖ ਦੋਸ਼ੀ ਇਰਸ਼ਾਦ ਖਾਨ ਵਾਸੀ ਮੋਗਾ ਉਪਰ ਵਿਸ਼ੇਸ਼ ਟੀਮਾਂ ਵਲੋਂ ਗੁਰਦਾਸਪੁਰ ਏਰੀਏ ਪਾਸ ਅਤੇ ਖੰਨਾ ਵਿੱਚ ਰੇਡ ਕੀਤੇ ਗਏ ਪਰ ਇਸ ਭੱਜ ਕੇ ਯੂ.ਪੀ. ਨਿਕਲ ਗਿਆ। ਜਿਸ ਨੂੰ ਮਿਤੀ 18-03-2022 ਨੂੰ ਵਿਸ਼ੇਸ਼ ਟੀਮਾਂ ਵਲੋਂ ਕਲੀਅਰ ਸ਼ਰੀਫ ਯੂ.ਪੀ. ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੀ ਪੁੱਛਗਿੱਛ ਤੋਂ ਬਾਅਦ ਇਸ ਕੇਸ ਵਿੱਚ ਲੋੜੀਂਦੇ ਇੱਕ ਹੋਰ ਦੋਸ਼ੀ ਫਰਿਆਦ ਖਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਦੋਸ਼ੀਆਂ ਨੇ ਪੁੱਛ ਗਿੱਛ ਤੇ ਦੱਸਿਆ ਕਿ ਉਹ ਪਸ਼ੂ ਤਸੱਕਰੀ ਦਾ ਧੰਦਾ ਕਰਦੇ ਹਨ ਅਤੇ ਉਹਨਾਂ ਨੇ ਸਤਪਾਲ ਉਰਫ ਪੱਪੀ ਵਾਸੀ ਕੋਟਲੀ ਸ਼ੇਖਾਂ ਜਿਸਤੇ ਪਹਿਲਾਂ ਹੀ ਗਊ ਹੱਤਿਆ ਦੇ ਕੇਸ ਦਰਜ ਹਨ ਸਪੰਰਕ ਕਰਕੇ ਉਸ ਪਾਸੋਂ ਗਾਵਾਂ ਖਰੀਦ ਕਰਕੇ ਟਾਂਡਾ ਵਿਖੇ ਰੇਲਵੇ ਲਾਈਨਾਂ ਕੋਲ ਗਾਵਾਂ ਲਿਆ ਕੇ ਉਹਨਾਂ ਦੀ ਆਪਣੇ ਸਾਥੀਆਂ ਨਾਲ ਮਿਲ ਕੇ ਹੱਤਿਆ ਕੀਤੀ ਅਤੇ ਫਿਰ ਉਹਨਾਂ ਦਾ ਮਾਸ ਅੱਗੇ ਯੂ.ਪੀ. ਦੇ ਵਪਾਰੀ ਨੂੰ ਵੇਚ ਦਿੱਤਾ। ਇਹਨਾਂ ਦੇ ਗ੍ਰਿਫਤਾਰ ਹੋਣ ਬਾਅਦ ਇਸ ਕੇਸ ਵਿੱਚ ਹੁਣ ਤੱਕ ਕੁੱਲ 10 ਵਿਅਕਤੀਆਂ ਅਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਇਹਨਾਂ ਦਾ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਤਫਤੀਸ਼ ਦੋਰਾਨ ਇਹ ਵੀ ਪਤਾ ਲੱਗਾ ਹੈ ਕਿ ਇਰਸ਼ਾਦ ਖਾਨ ਉੱਪਰ ਥਾਣਾ ਹਨੂੰਮਾਨਗੜ੍ਹ ਰਾਜਸਥਾਨ ਵਿੱਚ ਪਸ਼ੂਆਂ ਦੀ ਤਸਕਰੀ ਕਰਨ ਸਬੰਧੀ ਪਰਚਾ ਦਰਜ ਹੈ ਅਤੇ ਫਰਿਆਦ ਖਾਨ ਉਕਤ ਪਰ ਪਹਿਲਾਂ 03 ਪਰਚੇ ਦਰਜ ਹਨ। ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਰਸ਼ਾਦ ਖਾਨ ਤੇ ਉਸਦੇ ਪਿਤਾ ਨਵਾਬ ਖਾਨ ਪਰ ਪਹਿਲਾਂ ਵੀ ਪਿੰਡ ਬਿਲਾਸਪੁਰ ਵਿਖੇ ਹੱਡਾ ਰੋੜੀ ਦੀ ਆੜ ਵਿੱਚ ਬੁੱਚੜਖਾਨਾ ਚਲਾਉਣ ਅਤੇ ਗਊਆਂ ਦੀ ਹੱਤਿਆ ਕਰਨ ਸਬੰਧੀ ਸਾਲ 2017 ਵਿੱਚ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਪਰਚਾ ਦਰਜ਼ ਰਜਿਸਟਰ ਹੋਇਆ ਸੀ। ਇਹਨਾਂ ਦੋਸ਼ੀਆਂ ਵੱਲੋਂ ਮਲੇਰਕੋਟਲਾਂ, ਲੁਧਿਆਣਾ, ਖੰਨਾ, ਗੁਰਦਾਸਪੁਰ ਅਤੇ ਜਲੰਧਰ ਤੋਂ ਗਉ ਤਸ਼ਕਰੀ ਕੀਤੀ ਜਾਂਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੋਲੀ ਵਾਲੇ ਦਿਨ ਦਰਦਨਾਕ ਸੜਕ ਹਾਦਸੇ ‘ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਪੰਜਾਬ ਸਰਕਾਰ ਦੀ ਪਹਿਲੀ ਕੈਬਿਨੇਟ ਮੀਟਿੰਗ ਦਾ ਬਦਲਿਆ ਸਮਾਂ