ਜਲੰਧਰ, 1 ਜੁਲਾਈ 2024 – ਜਲੰਧਰ ਪੰਜਾਬ ਪੁਲਿਸ ਵਿੱਚ 31 ਸਾਲ ਦੀ ਡਿਊਟੀ ਤੋਂ ਬਾਅਦ ਸਬ-ਇੰਸਪੈਕਟਰ ਨਿਰਮਲ ਸਿੰਘ ਦੇ ਸੇਵਾਮੁਕਤ ਹੋਣ ‘ਤੇ ਉਨ੍ਹਾਂ ਨੂੰ ਵੀਆਈਪੀ ਗੱਡੀ ਵਿੱਚ ਘਰ ਛੱਡ ਕੇ ਵਿਦਾਇਗੀ ਦਿੱਤੀ ਗਈ। ਸੇਵਾਮੁਕਤ ਹੋਣ ‘ਤੇ ਉਸ ਨੇ ਵੀਆਈਪੀ ਗੱਡੀ ਵਿੱਚ ਘਰ ਛੱਡਣ ਦੀ ਇੱਛਾ ਪ੍ਰਗਟਾਈ ਸੀ। ਜਿਵੇਂ ਹੀ ਇਸ ਗੱਲ ਦਾ ਪਤਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਲੱਗਾ ਤਾਂ ਉਨ੍ਹਾਂ ਨੇ ਬੁੱਧਵਾਰ ਸ਼ਾਮ ਨੂੰ ਆਪਣੀ ਗੱਡੀ ਭੇਜੀ ਅਤੇ ਪਾਇਲਟ ਨੂੰ ਵੀ ਉਸ ਦੀ ਸੁਰੱਖਿਆ ਲਈ ਭੇਜਿਆ ਅਤੇ ਇੰਸਪੈਕਟਰ ਦੀ ਇੱਛਾ ਪੂਰੀ ਕੀਤੀ ਗਈ।
ਜਾਣਕਾਰੀ ਦਿੰਦਿਆਂ ਏ.ਸੀ.ਪੀ ਨਾਰਥ ਦਮਨਵੀਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਨਿਰਮਲ ਸਿੰਘ 31 ਜੁਲਾਈ ਨੂੰ ਸੇਵਾਮੁਕਤ ਹੋਣ ਵਾਲਾ ਸੀ। ਸੇਵਾਮੁਕਤ ਹੋਣ ‘ਤੇ ਸਬ-ਇੰਸਪੈਕਟਰ ਨੇ ਇੱਛਾ ਪ੍ਰਗਟਾਈ ਸੀ ਕਿ ਸੇਵਾਮੁਕਤੀ ਤੋਂ ਬਾਅਦ ਉਹ ਵੀਆਈਪੀ ਗੱਡੀ ‘ਚ ਆਪਣੇ ਪਿੰਡ ਜਾਣਾ ਚਾਹੁੰਦਾ ਹੈ। ਅਧਿਕਾਰੀਆਂ ਨੇ ਇਹ ਸੁਨੇਹਾ ਸੀ.ਪੀ. ਤੱਕ ਪਹੁੰਚਾਇਆ। ਇਸ ਤੋਂ ਬਾਅਦ ਸੀਪੀ ਨੇ ਸੇਵਾਮੁਕਤੀ ਵਾਲੇ ਦਿਨ ਆਪਣੀ ਕਾਰ ਅਤੇ ਪਾਇਲਟ ਭੇਜ ਕੇ ਸਬ ਇੰਸਪੈਕਟਰ ਦੀ ਇੱਛਾ ਪੂਰੀ ਕੀਤੀ।
ਇਸ ਦੇ ਨਾਲ ਹੀ ਸੀ.ਪੀ ਨੇ ਖੁਦ ਫੋਨ ਕਰਕੇ ਸਬ-ਇੰਸਪੈਕਟਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਲੋੜ ਪਵੇ ਤਾਂ ਉਹ ਯਾਦ ਕਰ ਸਕਦਾ ਹੈ। ਸਬ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਉਹ 1993 ਵਿੱਚ ਪੰਜਾਬ ਪੁਲੀਸ ਵਿੱਚ ਭਰਤੀ ਹੋਇਆ ਸੀ। ਇਸ ਤੋਂ ਬਾਅਦ ਉਹ 31 ਸਾਲਾਂ ਤੋਂ ਵਿਭਾਗ ਨੂੰ ਤਕਨੀਕੀ ਸਹਾਇਤਾ ਸੇਵਾਵਾਂ ਪ੍ਰਦਾਨ ਕਰ ਰਹੇ ਹਨ।