ਅੰਮ੍ਰਿਤਸਰ, 23 ਜਨਵਰੀ 2025 – ਅੰਮ੍ਰਿਤਸਰ ਦੇ ਗੇਟ ਖਜਾਨਾ ਦੇ ਨਜ਼ਦੀਕ ਇਲਾਕਾ ਮੰਦਰ ਭਦਰਕਾਲੀ ਦੇ ਰਹਿਣ ਵਾਲੇ ਅੰਮ੍ਰਿਤਸਰ ਪੁਲਸ ਦੇ ਏਐੱਸਾਈ ਦੇ ਪਰਿਵਾਰ ਵੱਲੋਂ ਆਪਣੇ ਹੀ ਗੁਆਂਢ ਰਹਿੰਦੇ CRPF ਦੇ ਜਵਾਨ ‘ਤੇ ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਹਨ, ਜਿਸ ਸੰਬਧੀ ਫਿਲਹਾਲ ਪੁਲਸ ਵੱਲੋਂ ਮੌਕੇ ਦੀ ਜਾਂਚ ਕਰਦਿਆਂ ਕਾਰਵਾਈ ਅਮਲ ਵਿਚ ਲਿਆਉਣ ਦੀ ਗੱਲ ਆਖੀ ਹੈ।
ਇਸ ਸੰਬਧੀ ਜਣਕਾਰੀ ਦਿੰਦਿਆਂ ਪੀੜਤ ਅੰਮ੍ਰਿਤਸਰ ਪੁਲਸ ਮੁਲਾਜ਼ਮ ਦਵਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਮੁਖੀ ਏਐੱਸਆਈ ਦਵਿੰਦਰ ਸਿੰਘ ਅੰਮ੍ਰਿਤਸਰ ਪੁਲਸ ਵਿਚ ਨੌਕਰੀ ਕਰਦੇ ਹਨ ਅਤੇ ਉਨ੍ਹਾਂ ਦੇ ਗੁਆਂਢ ਰਹਿਣ ਵਾਲੇ CRPF ਦੀ ਨੌਕਰੀ ਕਰਦੇ ਭੂਸ਼ਨ ਕੁਮਾਰ ਵੱਲੋਂ ਪਹਿਲਾ ਤੋਂ ਹੀ ਉਨ੍ਹਾਂ ਦੀ ਘਰ ਦੇ ਬਾਹਰ ਬਣਾਈ ਬਗੀਚੀ ਅਤੇ ਗਮਲਿਆਂ ਨੂੰ ਲੈ ਕੇ ਵਿਵਾਦ ਕਰਦੇ ਰਹਿੰਦੇ ਸੀ, ਪਰ ਹੁਣ ਉਨ੍ਹਾਂ ਦੱਸਿਆ CRPF ਦੇ ਪਰਿਵਾਰ ਵੱਲੋਂ ਬਗੀਚੀ ਢਾਹੀ ਗਈ ਅਤੇ ਸਾਡੇ ਘਰ ਦੇ ਬਾਹਰ ਤੋੜ-ਭੰਨ ਕੀਤੀ ਗਈ। ਇੰਨਾ ਹੀ ਨਹੀਂ ਉਸਦੀ ਪਤਨੀ ਵੱਲੋਂ ਸਾਡੇ ਗਹਿਣੇ ਤੱਕ ਖੋਹੇ ਗਏ ਹਨ ਜੋ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਈ ਹੈ, ਜਿਸ ਸੰਬਧੀ ਅਸੀਂ ਪੁਲਸ ਨੂੰ ਸ਼ਿਕਾਇਤ ਕਰ ਇਨਸਾਫ ਦੀ ਮੰਗ ਕਰਦੇ ਹਾਂ।
ਉਧਰ ਦੂਜੇ ਪਾਸੇ ਪੁਲਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੋਵੇਂ ਪਾਰਟੀਆਂ ਦੀ ਦਰਖਾਸ਼ਤ ਲੈ ਕੇ ਐੱਮ. ਐੱਲ. ਆਰ. ਕਟੀ ਗਈ ਹੈ ਅਤੇ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।