ਹੁਸ਼ਿਆਰਪੁਰ: ਗੈਸ ਪਲਾਂਟ ‘ਚ ਫਟਿਆ ਸਿਲੰਡਰ, 1 ਦੀ ਮੌਤ

ਹੁਸ਼ਿਆਰਪੁਰ, 24 ਸਤੰਬਰ 2022 – ਅੱਜ ਸਵੇਰੇ ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਪਿੰਡ ਚੱਕ ਗੁੱਜਰਾਂ ਨਜ਼ਦੀਕ ਜੇ.ਕੇ. ਇੰਟਰਪ੍ਰਾਈਜ਼ਿਜ ਦੇ ਗੈਸ ਪਲਾਂਟ ‘ਚ ਸਿਲੰਡਰ ਫਟਣ ਨਾਲ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਜਾਣਕਾਰੀ ਮੁਤਾਬਿਕ ਨਸਰਾਲਾ ਵਿਖੇ ਸਥਿਤ ਜੇ ਕੇ ਇੰਟਰਪ੍ਰਾਈਜਿਜ਼ ਜਿੱਥੇ ਕਿ ਸਿਲੰਡਰ ‘ਚ ਬੈਲਡਿੰਗ ਵਾਲੀ ਗੈਸ ਭਰ ਕੇ ਸਪਲਾਈ ਕਰਨ ਦਾ ਕੰਮ ਹੁੰਦਾ ਹੈ, ‘ਤੇ ਅੱਜ ਜਦੋਂ ਸਵੇਰੇ ਕਰਮਚਾਰੀ ਕੰਮ ਕਰ ਰਹੇ ਸੀ ਤਾਂ ਅਚਾਨਕ ਇਕ ਸਿਲੇਡੰਰ ਫਟ ਗਿਆ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 2 ਗੰਭੀਰ ਰੂਪ ਚ ਜ਼ਖਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਕੀ ਨਸਰਾਲਾ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਹਰ ਪਹਿਲੂ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਪ੍ਰਵਾਸੀ ਮਜ਼ਦੂਰ ਹੈ ਤੇ ਪਿਛਲੇ ਕਈ ਸਾਲਾਂ ਤੋਂ ਇਥੇ ਕੰਮ ਕਰਦਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲਾਰੈਂਸ ਦੇ ਵਕੀਲ ਨੂੰ ਡਰ ਪੇਸ਼ੀ ਦੌਰਾਨ ਹੀ ਸਕਦਾ ਹੈ ਉਸ ਦਾ ਐਨਕਾਊਂਟਰ, ਅੱਜ ਬਠਿੰਡਾ ‘ਚ ਪੈਣੀ ਹੈ ਪੇਸ਼ੀ

ਦਿਨ ਦਿਹਾੜੇ ਦਿਓਰ ਨੇ ਕੀਤਾ ਭਾਬੀ ਦਾ ਕਤਲ, ਵਾਰਦਾਤ CCTV ‘ਚ ਕੈਦ