ਘਰ ‘ਚ ਫਟਿਆ ਸਿਲੰਡਰ, 2 ਬੱਚਿਆਂ ਸਮੇਤ ਪਰਿਵਾਰ ਦੇ 4 ਮੈਂਬਰ ਝੁਲਸੇ

ਲੁਧਿਆਣਾ, 10 ਅਪ੍ਰੈਲ 2024 – ਲੁਧਿਆਣਾ ਦੇ ਬਸਤੀ ਜੋਧੇਵਾਲ ਦੀ ਭਾਰਤੀ ਕਲੋਨੀ ਇਲਾਕੇ ਵਿੱਚ ਰਾਤ ਕਰੀਬ 10.45 ਵਜੇ ਇੱਕ ਘਰ ਵਿੱਚ ਸਿਲੰਡਰ ਫਟ ਗਿਆ। ਧਮਾਕੇ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਰੌਲਾ ਸੁਣ ਕੇ ਜਦੋਂ ਲੋਕ ਘਰ ਦੇ ਅੰਦਰ ਦਾਖਲ ਹੋਏ ਤਾਂ ਕਮਰੇ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਦੋ ਬੱਚਿਆਂ ਸਮੇਤ ਪਰਿਵਾਰ ਦੇ ਕੁੱਲ ਚਾਰ ਵਿਅਕਤੀ ਝੁਲਸੀ ਹੋਈ ਹਾਲਤ ਵਿੱਚ ਜ਼ਮੀਨ ’ਤੇ ਪਏ ਸਨ।

ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਵੀ ਬੁਲਾਈ ਪਰ ਕੋਈ ਨਹੀਂ ਆਇਆ। ਲੋਕਾਂ ਦੀ ਮਦਦ ਨਾਲ ਝੁਲਸੇ ਪਰਿਵਾਰ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਦੀ ਪਛਾਣ ਪਤੀ ਰਾਹੁਲ, ਪਤਨੀ ਪੂਜਾ, ਪੁੱਤਰ ਵੰਸ਼ (7) ਅਤੇ ਬੇਟੀ ਅਨੰਨਿਆ (1) ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਸੁੱਚਾ ਸਿੰਘ ਨੇ ਦੱਸਿਆ ਕਿ ਰਾਹੁਲ ਦੀ ਪਤਨੀ ਪੂਜਾ ਕਮਰੇ ‘ਚ ਖਾਣਾ ਬਣਾ ਰਹੀ ਸੀ ਅਤੇ ਕਮਰੇ ਵਿੱਚ ਹੀ ਪੂਰਾ ਪਰਿਵਾਰ ਮੌਜੂਦ ਸੀ। ਅਚਾਨਕ ਗੈਸ ਲੀਕ ਹੋਣ ਲੱਗੀ ਅਚਾਨਕ ਹੀ ਕੁਝ ਦੇਰ ਵਿਚ ਹੀ ਕਮਰੇ ਵਿਚ ਸਿਲੰਡਰ ਫਟ ਗਿਆ। ਕਮਰੇ ਦਾ ਸਾਰਾ ਸਮਾਨ ਸੁਆਹ ਹੋ ਗਿਆ। ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਪਰਿਵਾਰ ਦੇ ਸਾਰੇ ਮੈਂਬਰ ਕੁੱਲ 40 ਫੀਸਦੀ ਸੜ ਗਏ। ਸੜੇ ਹੋਏ ਪਰਿਵਾਰ ਨੂੰ ਚੰਡੀਗੜ੍ਹ 32 ਸੈਕਟਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ ਕੇਜਰੀਵਾਲ ਨਾਲ ਭਗਵੰਤ ਮਾਨ ਤੇ ਸੰਜੇ ਸਿੰਘ ਨਹੀਂ ਕਰ ਸਕਣਗੇ ਮੁਲਾਕਾਤ, ਪੜ੍ਹੋ ਕਿਉਂ ?

IPL ਵਿੱਚ ਅੱਜ ਰਾਜਸਥਾਨ ਦਾ ਗੁਜਰਾਤ ਨਾਲ ਹੋਵੇਗਾ ਮੁਕਾਬਲਾ