ਗੁਰਦਾਸਪੁਰ, 19 ਫਰਵਰੀ 2025 – 25 ਜਨਵਰੀ ਨੂੰ ਬਾਹਰੋਂ ਆਏ ਮੁੰਡੇ ਨੇ ਬੜੇ ਚਾਵਾਂ ਤੇ ਸਦਰਾਂ ਨਾਲ ਵਿਆਹ ਕੇ ਵਹੁਟੀ ਲਿਆਂਦੀ ਸੀ, ਪਰ ਤਿੰਨ ਹਫਤੇ ਬਾਅਦ ਹੀ 17 ਫਰਵਰੀ ਨੂੰ ਉਹ ਘਰੋਂ ਸਾਰਾ ਸੋਨਾ ਤੇ ਨਕਦੀ ਲੈ ਕੇ ਕਿਸੇ ਹੋਰ ਨਾਲ ਫਰਾਰ ਹੋ ਗਈ। ਇਹ ਆਰੋਪ ਪਤੀ ਆਪਣੀ ਪਤਨੀ ‘ਤੇ ਲਗਾ ਰਿਹਾ ਹੈ।
ਵਾਕਿਆ ਬਟਾਲਾ ਦੇ ਸਿੰਬਲ ਚੌਂਕ ਨੇੜੇ ਰਹਿਣ ਵਾਲੇ ਨੌਜਵਾਨ ਅੰਮ੍ਰਿਤ ਪਾਲ ਨਾਲ ਵਾਪਰਿਆ ਹੈ। ਜਾਣਕਾਰੀ ਦਿੰਦਿਆਂ ਅੰਮ੍ਰਿਤ ਪਾਲ ਨੇ ਦੱਸਿਆ ਕਿ ਨੇ ਕਿਹਾ ਕਿ ਮੈਂ ਕੁਝ ਸਾਲ ਪਹਿਲਾਂ ਆਸਟਰੇਲੀਆ ਤੋਂ ਵਾਪਸ ਆਇਆ ਸੀ। ਆਸਟਰੇਲੀਆ ‘ਚ ਮੇਰਾ ਵਿਆਹ ਹੋਇਆ ਸੀ ਪਰ ਉੱਥੇ ਹੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਤੇ ਮੈਂ ਭਾਰਤ ਆ ਗਿਆ। ਮੇਰੇ ਮਾਤਾ ਜੀ ਦਾ ਦੇਹਾਂਤ ਹੋ ਚੁੱਕਾ ਹੈ ਮੇਰੇ ਪਿਤਾ ਬਿਮਾਰ ਰਹਿੰਦੇ ਹਨ ਅਤੇ ਮੰਜੇ ਤੇ ਪਏ ਹਨ।
25 ਜਨਵਰੀ ਨੂੰ ਮੇਰਾ ਦੂਜਾ ਵਿਆਹ ਹੋਇਆ ਸੀ। ਜਿਸ ਲੜਕੀ ਦੇ ਨਾਲ ਵਿਆਹ ਹੋਇਆ ਉਸ ਦਾ ਵੀ ਦੂਸਰਾ ਵਿਆਹ ਸੀ। ਤਿੰਨ ਹਫਤਿਆਂ ਵਿੱਚ ਛੇ ਦਿਨ ਹੀ ਲੜਕੀ ਸਾਡੇ ਘਰ ਰਹੀ, ਜਿਆਦਾ ਸਮਾਂ ਉਸ ਨੇ ਆਪਣੇ ਪੇਕੇ ਹੀ ਬਿਤਾਇਆ। ਬੀਤੀ ਸਵੇਰੇ ਜਦੋਂ ਮੈਂ ਉੱਠਿਆ ਤੇ ਉੱਠ ਕੇ ਦੇਖਿਆ ਤੇ ਉਹ ਲੜਕੀ ਘਰ ਦੇ ਵਿੱਚ ਮੌਜੂਦ ਨਹੀਂ ਸੀ। ਉਹ ਇੱਕ ਲੜਕੇ ਦੇ ਨਾਲ ਘਰ ਵਿੱਚ ਪਿਆ ਸਾਰਾ ਸੋਨਾ ,ਨਗਦੀ, ਕੱਪੜੇ ਮੇਕਅਪ ਦਾ ਸਮਾਨ ਲੈ ਕੇ ਫਰਾਰ ਹੋ ਗਈ ਹੈ। ਇਹ ਗੱਲ ਸੀਸੀਟੀਵੀ ਵੇਖਣ ਤੇ ਸਾਡੇ ਸਾਹਮਣੇ ਆਈ ਹੈ। ਮੈਂ ਪੁਲਿਸ ਨੂੰ ਦਰਖਾਸਤ ਦੇ ਦਿੱਤੀ ਹੈ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

