ਲੁਧਿਆਣਾ: ਰਿਹਾਇਸ਼ੀ ਇਲਾਕੇ ‘ਚ ਬੋਰੀ ‘ਚੋਂ ਮਿਲੀ ਬਿਨਾਂ ਸਿਰ ਤੋਂ ਲਾ+ਸ਼

ਲੁਧਿਆਣਾ, 6 ਜੁਲਾਈ 2023 – ਵੀਰਵਾਰ ਨੂੰ ਲੁਧਿਆਣਾ ‘ਚ ਬਿਨਾਂ ਸਿਰ ਤੋਂ ਮਿਲੀ ਲਾਸ਼ ਕਾਰਨ ਹੜਕੰਪ ਮਚ ਗਿਆ। ਬਿਨਾਂ ਸਿਰ ਤੋਂ ਅਣਪਛਾਤੀ ਲਾਸ਼ ਬੋਰੀ ਵਿੱਚ ਬੰਦ ਸੀ। ਆਦਰਸ਼ ਨਗਰ ਇਲਾਕੇ ਦੇ ਲੋਕਾਂ ਨੇ ਸਵੇਰੇ ਗਲੀ ਵਿੱਚ ਇੱਕ ਬੋਰੀ ਪਈ ਦੇਖੀ। ਜਦੋਂ ਲੋਕਾਂ ਨੇ ਬੋਰੀ ਖੋਲ੍ਹ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਬੋਰੀ ਵਿੱਚ ਬਿਨਾਂ ਸਿਰ ਤੋਂ ਲਾਸ਼ ਦੇਖ ਕੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਲਾਸ਼ ਦੀ ਹਾਲਤ ਦੇਖ ਕੇ ਜਾਪਦਾ ਹੈ ਕਿ ਵਿਅਕਤੀ ਨੂੰ ਕਤਲ ਕਰਨ ਤੋਂ ਬਾਅਦ ਬੋਰੀ ਵਿੱਚ ਬੰਦ ਕਰਕੇ ਇੱਥੇ ਸੁੱਟ ਦਿੱਤਾ ਗਿਆ ਸੀ।

ਸੂਚਨਾ ਮਿਲਦੇ ਹੀ ਏਸੀਪੀ ਗੁਰਦੇਵ ਸਿੰਘ ਦੀ ਅਗਵਾਈ ਹੇਠ ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਟੀਮ ਮੌਕੇ ’ਤੇ ਪੁੱਜ ਗਈ। ਅਧਿਕਾਰੀਆਂ ਨੇ ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਇਸ ਕਾਰਨ ਲਾਸ਼ ਦੀ ਹਾਲਤ ਖ਼ਰਾਬ ਹੋ ਗਈ ਹੈ। ਉਥੇ ਬਦਬੂ ਵੀ ਆ ਰਹੀ ਸੀ। ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਜੇਬ ‘ਚੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ 72 ਘੰਟਿਆਂ ਤੱਕ ਸ਼ਨਾਖਤ ਲਈ ਰਖਵਾ ਦਿੱਤਾ ਹੈ।

ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਆਦਰਸ਼ ਨਗਰ ਵਿੱਚ ਇੱਕ ਬੋਰੀ ਵਿੱਚ ਲਾਸ਼ ਪਈ ਹੈ। ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਲਾਸ਼ ਰਾਤ ਸਮੇਂ ਗਲੀ ‘ਚ ਸੁੱਟੀ ਗਈ ਸੀ। ਇਲਾਕੇ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ। ਜਲਦ ਹੀ ਕਾਤਲ ਫੜੇ ਜਾਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਿਰੋਜ਼ਪੁਰ ‘ਚ ਹਰਿਆਣਾ ਪੁਲਿਸ ਟੀਮ ‘ਤੇ ਹਮਲਾ: ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗੀ ਮਾਰਨ ਵਾਲੇ ਨੂੰ ਆਏ ਸੀ ਫੜਨ

ਪੰਜਾਬ ਨੂੰ ਖੇਡਾਂ ਵਿੱਚ ਨੰਬਰ ਇਕ ਸੂਬਾ ਬਣਾਉਣ ਲਈ ਰੋਡਮੈਪ ਤਿਆਰ: ਮੀਤ ਹੇਅਰ