- SHO ਧਮਕੀਆਂ ਤੋਂ ਬਾਅਦ ਸੀ ਮਿਲੀ ਬੁਲੇਟ ਪਰੂਫ ਸਕਾਰਪੀਓ
ਮੋਹਾਲੀ, 13 ਅਪ੍ਰੈਲ 2024 – ਮੋਹਾਲੀ ਦੇ ਮਟੌਰ ਥਾਣੇ ਦੇ SHO ‘ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਐਸਐਚਓ ਗੱਬਰ ਸਿੰਘ ਰੋਪੜ ਵਿੱਚ ਆਪਣੇ ਘਰ ਜਾ ਰਿਹਾ ਸੀ। ਇਸ ਤੋਂ ਪਹਿਲਾਂ ਵੀ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਸਰਕਾਰ ਨੇ ਉਸ ਨੂੰ ਬੁਲੇਟ ਪਰੂਫ਼ ਸਕਾਰਪੀਓ ਗੱਡੀ ਦਿੱਤੀ ਸੀ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਹਮਲਾ ਸਵੇਰੇ ਕਰੀਬ 2 ਵਜੇ ਹੋਇਆ। ਜਾਣਕਾਰੀ ਹੈ ਕਿ ਉਸ ਦੀ ਕਾਰ ਅਤੇ ਗੰਨਮੈਨ ਨੂੰ ਗੋਲੀ ਲੱਗੀ ਹੈ, ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ ਹਨ। ਪਰ ਅਜੇ ਤੱਕ ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।
ਇਹ ਬੁਲੇਟ ਪਰੂਫ ਵਾਹਨ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ‘ਚ ਕੁਰਾਲੀ ਦੇ ਨਜ਼ਦੀਕੀ ਥਾਣਾ ਭਗਵੰਤਪੁਰਾ ਵਿਖੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਸ ਅਧਿਕਾਰੀ ਇਸ ਮਾਮਲੇ ‘ਚ ਕੁਝ ਨਹੀਂ ਕਹਿ ਰਹੇ ਹਨ।