ਬੋਲ਼ੀ ਤੇ ਗੂੰਗੀ ਔਰਤ ਨਾਲ ਰੇ+ਪ, ਮਕਾਨ ਮਾਲਕ ‘ਤੇ ਲੱਗੇ ਦੋਸ਼

  • ਪਤੀ ਨੂੰ ਇਸ਼ਾਰਿਆਂ ਨਾਲ ਦੱਸੀ ਸਾਰੀ ਗੱਲ

ਲੁਧਿਆਣਾ, 18 ਫਰਵਰੀ 2024 – ਲੁਧਿਆਣਾ ‘ਚ ਮਕਾਨ ਮਾਲਕ ਵੱਲੋਂ ਬੋਲ਼ੀ ਅਤੇ ਗੂੰਗੀ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਕਾਨ ਮਾਲਕ ‘ਤੇ ਦੋਸ਼ ਹਨ ਕਿ ਉਸ ਨੇ ਔਰਤ ਦੀ ਬੋਲਣ ਜਾਂ ਸੁਣਨ ਤੋਂ ਅਸਮਰੱਥ ਹੋਣ ਦਾ ਫਾਇਦਾ ਚੁੱਕਦਿਆਂ ਇਹ ਕੰਮ ਕੀਤਾ। ਜਦੋਂ ਮਕਾਨ ਮਾਲਕ ਨੇ ਪੀੜਤ ਨਾਲ ਸਰੀਰਕ ਸਬੰਧ ਬਣਾਏ ਤਾਂ ਚੀਕ ਵੀ ਨਹੀਂ ਸਕੀ। ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਔਰਤ ਦੇ ਪਤੀ ਦੀ ਸ਼ਿਕਾਇਤ ’ਤੇ ਮਕਾਨ ਮਾਲਕ ਧਰਮਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਔਰਤ ਦੇ ਪਤੀ ਨੇ ਦੱਸਿਆ ਕਿ ਉਹ 16 ਫਰਵਰੀ (ਸ਼ੁੱਕਰਵਾਰ) ਦੀ ਸਵੇਰ ਕੰਮ ‘ਤੇ ਗਿਆ ਸੀ। ਸ਼ਾਮ ਕਰੀਬ 5 ਵਜੇ ਉਸ ਨੂੰ ਗੁਆਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦਾ ਫੋਨ ਆਇਆ। ਨੌਜਵਾਨ ਨੇ ਦੱਸਿਆ ਕਿ ਉਸ ਦੀ ਪਤਨੀ ਕਾਫੀ ਸਮੇਂ ਤੋਂ ਕਮਰੇ ‘ਚ ਬੈਠੀ ਰੋ ਰਹੀ ਹੈ। ਉਸ ਦੀ ਉੱਚੀ ਆਵਾਜ਼ ਗਲੀ ਵਿਚ ਆ ਰਹੀ ਹੈ। ਇਸ ਤੋਂ ਬਾਅਦ ਉਹ ਕੰਮ ਤੋਂ ਘਰ ਆ ਗਿਆ।

ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚਿਆ ਤਾਂ ਉਸਦੀ ਪਤਨੀ ਰੋ ਰਹੀ ਸੀ। ਜਦੋਂ ਉਸਨੇ ਰੋਣ ਦਾ ਕਾਰਨ ਪੁੱਛਿਆ ਤਾਂ ਪਤਨੀ ਨੇ ਇਸ਼ਾਰਿਆਂ ਵਿੱਚ ਦੱਸਿਆ ਕਿ ਉਸਦਾ ਮਕਾਨ ਮਾਲਕ ਧਰਮਿੰਦਰ ਉਸਨੂੰ ਇਕੱਲਾ ਦੇਖ ਕੇ ਉਸਦੇ ਕਮਰੇ ਵਿੱਚ ਆ ਗਿਆ। ਇਸ ਤੋਂ ਬਾਅਦ ਉਹ ਮੈਨੂੰ ਜ਼ਬਰਦਸਤੀ ਆਪਣੇ ਕਮਰੇ ‘ਚ ਲੈ ਗਿਆ। ਇਸ ਤੋਂ ਬਾਅਦ ਧਰਮਿੰਦਰ ਨੇ ਉਸ ਨਾਲ ਸਰੀਰਕ ਸਬੰਧ ਬਣਾਏ।

ਥਾਣਾ ਫੋਕਲ ਪੁਆਇੰਟ ਦੇ ਐਸਐਚਓ ਨਰਦੇਵ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਸ਼ਿਕਾਇਤ ’ਤੇ ਆਈਪੀਸੀ ਦੀ ਧਾਰਾ 376 (ਬਲਾਤਕਾਰ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਂਚ ਦੌਰਾਨ ਜੇਕਰ ਲੋੜ ਪਈ ਤਾਂ ਔਰਤ ਦਾ ਡੀਐਨਏ ਟੈਸਟ ਵੀ ਕਰਵਾਇਆ ਜਾ ਸਕਦਾ ਹੈ। ਔਰਤ ਸੁਣਨ ਅਤੇ ਬੋਲਣ ਤੋਂ ਅਸਮਰੱਥ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਸ ਫਰਵਰੀ ਮਹੀਨੇ ‘ਚ ਹੀ ਹੋ ਸਕਦਾ ਹੈ ਪੰਜਾਬ ਦਾ ਬਜਟ ਸੈਸ਼ਨ

ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ: ਸੀਐਮ ਮਾਨ ਨੇ ਸੇਵਾਵਾਂ ਬੰਦ ਕਰਨ ਦਾ ਕੀਤਾ ਵਿਰੋਧ