ਸ਼ਰਾਬ ਦੇ ਭੁਲੇਖੇ 3 ਸਾਥੀਆਂ ਨੇ ਪੀਤੀ ਕੀਟਨਾਸ਼ਕ, 2 ਖੇਤ ਮਜ਼ਦੂਰਾਂ ਦੀ ਮੌਤ

  • ਤੀਜੇ ਦੀ ਹਾਲਤ ਨਾਜ਼ੁਕ

ਕਪੂਰਥਲਾ, 26 ਜਨਵਰੀ 2023 – ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਾਊਪੁਰ ਵਿੱਚ ਖੇਤਾਂ ਵਿੱਚ ਕੰਮ ਕਰਦੇ 3 ਮਜ਼ਦੂਰਾਂ ਨੇ ਸ਼ਰਾਬ ਦੇ ਭੁਲੇਖੇ ਕੀਟਨਾਸ਼ਕ ਪੀ ਲਈ। ਇਸ ‘ਚ 2 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਤੀਜੇ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕਬੀਰਪੁਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਰਖਵਾਇਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮ੍ਰਿਤਕਾਂ ਦੀ ਪਛਾਣ ਨਿਸ਼ਾਨ ਸਿੰਘ (60 ਸਾਲ) ਵਾਸੀ ਲਖਬੜੀਆ ਪਿੰਡ ਅਤੇ ਸੂਰੋ ਮੰਡਲ (45 ਸਾਲ) ਵਾਸੀ ਬਿਹਾਰ ਵਜੋਂ ਹੋਈ ਹੈ। ਜਦਕਿ ਤੀਜਾ ਮਜ਼ਦੂਰ ਫੁਲਕੀਤ ਮੰਡਲ ਵੀ ਬਿਹਾਰ ਦਾ ਰਹਿਣ ਵਾਲਾ ਹੈ। ਉਹ ਸੁਲਤਾਨਪੁਰ ਲੋਧੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਜਾਣਕਾਰੀ ਅਨੁਸਾਰ ਤਿੰਨ ਮਜ਼ਦੂਰ ਨਿਸ਼ਾਨ ਸਿੰਘ, ਸੂਰੋ ਮੰਡਲ ਅਤੇ ਫੁਲਕੀਤ ਮੰਡਲ ਕਪੂਰਥਲਾ ਦੇ ਪਿੰਡ ਪਰਮਜੀਤਪੁਰ ਦੇ ਇੱਕ ਕਿਸਾਨ ਦੇ ਖੇਤਾਂ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਸਨ। ਬਾਅਦ ਵਿੱਚ ਤਿੰਨੋਂ ਬਾਊਪੁਰ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚ ਕੰਮ ਕਰਨ ਚਲੇ ਗਏ। ਜਦੋਂ ਉਹ ਮੋਟਰ (ਟਿਊਬਵੈੱਲ) ‘ਤੇ ਆਏ ਤਾਂ ਉਨ੍ਹਾਂ ਨੇ “ਫਸਟ ਚੁਆਇਸ” ਦੀ ਬੋਤਲ ‘ਚ ਪਏ ਤਰਲ ਪਦਾਰਥ ਨੂੰ ਸ਼ਰਾਬ ਸਮਝ ਕੇ ਪੀ ਲਿਆ। ਕੁਝ ਸਮੇਂ ਬਾਅਦ ਉਹਨਾਂ ਦੀ ਹਾਲਤ ਵਿਗੜ ਗਈ।

ਬਾਅਦ ਵਿੱਚ ਪਤਾ ਲੱਗਾ ਕਿ ਇਸ ਬੋਤਲ ਵਿੱਚ ਕੀਟਨਾਸ਼ਕ ਸੀ। ਸਾਰੇ ਮਜ਼ਦੂਰਾਂ ਦੀ ਹਾਲਤ ਵਿਗੜਨ ’ਤੇ ਉਨ੍ਹਾਂ ਨੂੰ ਇਲਾਜ ਲਈ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ 2 ਮਜ਼ਦੂਰ ਨਿਸ਼ਾਨ ਸਿੰਘ ਅਤੇ ਸੂਰੋ ਮੰਡਲ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਤੀਜਾ ਖੇਤ ਮਜ਼ਦੂਰ ਇਸ ਸਮੇਂ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਦੂਜੇ ਪਾਸੇ ਥਾਣਾ ਕਬੀਰਪੁਰ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ‘ਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ਦੀ ਬਹਾਦਰ ਧੀ ਕੁਸੁਮ ਨੂੰ ਵੀ ‘ਵੀਰਬਾਲ ਐਵਾਰਡ’, ਲੁਟੇਰਿਆਂ ਨਾਲ ਇਕੱਲੀ ਹੀ ਭਿੜ ਗਈ ਸੀ

ਟੀਮ ਇੰਡੀਆ ਦੇ ਸਾਬਕਾ ਕੋਚ ਗੁਰਚਰਨ ਸਿੰਘ ਨੂੰ ਪਦਮ ਸ਼੍ਰੀ ਐਵਾਰਡ, ਦੇਸ਼ ਨੂੰ ਦਿੱਤੇ 12 ਅੰਤਰਰਾਸ਼ਟਰੀ ਕ੍ਰਿਕਟਰ