ਗੁਰਦਾਸਪੁਰ, 12 ਮਾਰਚ 2023 – ਗੁਰਦਾਸਪੁਰ ‘ਚ ਮੋਬਾਈਲ ਚਾਰਜ ਕਰਦੇ ਸਮੇਂ 12 ਸਾਲਾ ਲੜਕੇ ਨੂੰ ਕਰੰਟ ਲੱਗ ਗਿਆ। ਬਿਜਲੀ ਦਾ ਕਰੰਟ ਲੱਗਣ ਕਾਰਨ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ। ਪਰਿਵਾਰ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਮਲਾ ਪਨਿਆੜ ਗੜ੍ਹੀਆ ਕਲੋਨੀ ਦਾ ਹੈ। ਮ੍ਰਿਤਕ ਦੀ ਪਛਾਣ ਲਵਲੀ ਵਜੋਂ ਹੋਈ ਹੈ। ਉਸ ਦੇ ਪਰਿਵਾਰ ਨੇ ਦੱਸਿਆ ਕਿ ਲਵਲੀ ਮੋਬਾਈਲ ਚਾਰਜ ਕਰਨ ਲਈ ਲੈ ਰਿਹਾ ਸੀ ਕੇ ਅਚਾਨਕ ਉਸਦਾ ਹੱਥ ਬਿਜਲੀ ਦੀ ਨੰਗੀ ਤਾਰ ਨੂੰ ਛੂਹ ਗਿਆ। ਉਸ ਨੂੰ ਜ਼ੋਰ ਦੇ ਇੱਕ ਝਟਕਾ ਲੱਗਿਆ ਅਤੇ ਉਹ ਬੇਹੋਸ਼ ਹੋ ਗਿਆ। ਉਹ ਉਸ ਨੂੰ ਹਸਪਤਾਲ ਵੀ ਲੈ ਗਏ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।