ਚੱਲਦੀ ਰੇਲਗੱਡੀ ‘ਚ ਰੀਲ ਬਣਾ ਰਹੇ ਨੌਜਵਾਨ ਨਾਲ ਵਾਪਰਿਆ ਹਾਦਸਾ, ਹੋਈ ਮੌਤ

ਸਮਰਾਲਾ, 12 ਅਕਤੂਬਰ 2022 – ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਇੱਕ ਨੌਜਵਾਨ ਦੀ ਰੀਲ ਬਣਾਉਂਦੇ ਸਮੇਂ ਹਾਦਸਾ ਵਾਪਰਨ ਕਾਰਨ ਮੌਤ ਹੋ ਗਈ ਹੈ। ਇਹ ਮਾਮਲਾ ਲੁਧਿਆਣਾ ਜ਼ਿਲ੍ਹੇ ਦਾ ਹੈ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਨੌਜਵਾਨ ਚੱਲਦੀ ਰੇਲਗੱਡੀ ‘ਚ ਰੀਲ ਬਣਾ ਰਿਹਾ ਸੀ ਅਤੇ ਲਈ ਸਟੰਟ ਕਰ ਰਹੇ ਨੌਜਵਾਨ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਾਲਵਾ ਐਕਸਪ੍ਰੈਸ ਰੇਲਗੱਡੀ ‘ਚ ਸਵਾਰ ਹੋਇਆ ਸੀ, ਜਿਸ ਨੇ ਦਿੱਲੀ ਜਾਣਾ ਸੀ। ਅਚਾਨਕ ਖੰਨਾ ਦੇ ਸਮਰਾਲਾ ਪੁਲ ਤੋਂ ਕੁਝ ਦੂਰੀ ‘ਤੇ ਉਕਤ ਨੌਜਵਾਨ ਟਰੇਨ ਦੇ ਦਰਵਾਜ਼ੇ ‘ਤੇ ਆ ਗਿਆ ਅਤੇ ਬਾਹਰ ਲਟਕ ਕੇ ਸਟੰਟ ਕਰਨ ਲੱਗਾ। ਦੂਜੇ ਦਰਵਾਜ਼ੇ ਕੋਲ ਖੜ੍ਹਾ ਨੌਜਵਾਨ ਉਸ ਦੀ ਵੀਡੀਓ ਬਣਾ ਰਿਹਾ ਸੀ ਪਰ ਇਸੇ ਦੌਰਾਨ ਹਾਦਸਾ ਵਾਪਰ ਗਿਆ।

ਕਰੀਬ 17 ਸੈਕਿੰਡ ਬਾਅਦ ਸਟੰਟ ਕਰ ਰਿਹਾ ਨੌਜਵਾਨ ਡਾਊਨ ਪੋਲ ‘ਤੇ ਜਾ ਲੱਗਾ। ਟਰੇਨ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਨੌਜਵਾਨ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਸ ਦਾ ਸਿਰ ਜ਼ਬਰਦਸਤ ਤਰੀਕੇ ਨਾਲ ਖੰਭੇ ਨਾਲ ਟਕਰਾ ਗਿਆ। ਨੌਜਵਾਨ ਦੀ ਲਾਸ਼ ਜ਼ਮੀਨ ਤੋਂ ਕਰੀਬ 3 ਤੋਂ 4 ਫੁੱਟ ਦੀ ਉਚਾਈ ਤੱਕ ਉੱਛਲ ਗਈ। ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਦੇਖ ਕੇ ਵੀਡੀਓ ਬਣਾਉਣ ਵਾਲਾ ਨੌਜਵਾਨ ਘਬਰਾ ਗਿਆ। ਉਸ ਨੇ ਬਾਕੀ ਸਵਾਰੀਆਂ ਨੂੰ ਦੱਸਿਆ, ਜਿਨ੍ਹਾਂ ਨੇ ਸਟੇਸ਼ਨ ਮਾਸਟਰ ਨੂੰ ਫੋਨ ਕਰਕੇ ਸੂਚਨਾ ਦਿੱਤੀ। ਥਾਣਾ ਖੰਨਾ ਦੇ ਜੀਆਰਪੀ ਨੂੰ ਵੀ ਸੂਚਿਤ ਕੀਤਾ ਗਿਆ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਪੁਲੀਸ ਨੇ ਲਾਸ਼ ਕੋਲੋਂ ਕੋਈ ਪਛਾਣ ਪੱਤਰ, ਮੋਬਾਈਲ ਆਦਿ ਬਰਾਮਦ ਨਹੀਂ ਕੀਤਾ।

ਨੌਜਵਾਨ ਦੀ ਲਾਵਾਰਿਸ ਲਾਸ਼ ਨੂੰ ਖੰਨਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਪੁਲਸ ਮ੍ਰਿਤਕ ਦੀ ਪਛਾਣ ਦੀ ਉਡੀਕ ਕਰ ਰਹੀ ਹੈ। ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਿਸ਼ਵਤ ਲੈਂਦਾ ਸੀਨੀਅਰ ਸਿਪਾਹੀ ਵਿਜੀਲੈਂਸ ਬਿਉਰੋ ਵੱਲੋਂ ਰੰਗੇ ਹੱਥੀਂ ਕਾਬੂ

ਪੰਜਾਬ ‘ਚ ਬਣੇਗੀ ਨਵੀਂ ਹਾਈ ਸਕਿਓਰਿਟੀ ਜੇਲ੍ਹ, ਕੈਦੀ ਵੀ ਇਕ-ਦੂਜੇ ਨੂੰ ਨਹੀਂ ਦੇਖ ਸਕਣਗੇ