ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ: ਫੈਕਟਰੀ ‘ਚੋਂ ਲਟਕਦੀ ਮਿਲੀ ਲਾ+ਸ਼

  • ਰਿਸ਼ਤੇਦਾਰਾਂ ਨੇ ਜਤਾਇਆ ਕਤਲ ਦਾ ਸ਼ੱਕ, ਪੁਲਸ ਜਾਂਚ ‘ਚ ਜੁਟੀ

ਲੁਧਿਆਣਾ, 14 ਫਰਵਰੀ 2023 – ਲੁਧਿਆਣਾ ‘ਚ ਸ਼ੱਕੀ ਹਾਲਾਤਾਂ ‘ਚ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੇ ਰਿਸ਼ਤੇਦਾਰਾਂ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਉਹ ਪਿਛਲੇ ਇੱਕ ਸਾਲ ਤੋਂ ਫੈਕਟਰੀ ਵਿੱਚ ਰਹਿ ਰਿਹਾ ਸੀ। ਦੇਰ ਰਾਤ ਉਹ ਕਰੀਬ 8 ਵਜੇ ਫੈਕਟਰੀ ਤੋਂ ਨਿਕਲਿਆ ਅਤੇ ਬਾਹਰੋਂ ਖਾਣਾ ਖਾ ਕੇ ਰਾਤ 9.30 ਵਜੇ ਵਾਪਸ ਆਇਆ।

ਜਦੋਂ ਸਵੇਰੇ ਫੈਕਟਰੀ ਮਾਲਕ ਆਇਆ ਤਾਂ ਦੇਖਿਆ ਕਿ ਨੌਜਵਾਨ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਹੈ। ਮਰਨ ਵਾਲੇ ਵਿਅਕਤੀ ਦਾ ਨਾਮ ਅਮਰਪਾਲ ਹੈ। ਅਮਰਪਾਲ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਅਲੀਪੁਰ ਪਿੰਡ ਦਾ ਰਹਿਣ ਵਾਲਾ ਹੈ।

ਫੈਕਟਰੀ ਮਾਲਕ ਸਤਿੰਦਰ ਨੇ ਦੱਸਿਆ ਕਿ ਅਮਰਪਾਲ ਕਰੀਬ 7 ਸਾਲਾਂ ਤੋਂ ਉਸ ਨਾਲ ਕੰਮ ਕਰ ਰਿਹਾ ਸੀ। ਪਿਛਲੇ ਇੱਕ ਸਾਲ ਤੋਂ ਉਹ ਆਪਣੀ ਹੀ ਫੈਕਟਰੀ ਵਿੱਚ ਰਹਿੰਦਾ ਸੀ। ਅਜਿਹਾ ਕਦੇ ਵੀ ਨਹੀਂ ਹੋਇਆ ਕਿ ਉਹ ਕਿਸੇ ਕਿਸਮ ਦੀ ਪ੍ਰੇਸ਼ਾਨੀ ਵਿੱਚ ਹੋਵੇ, ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਉਸਦੀ ਮੌਤ ਕਿਵੇਂ ਹੋਈ।

ਮ੍ਰਿਤਕ ਦੇ ਚਾਚੇ ਦੇ ਪੁੱਤਰ ਕਮਲੇਸ਼ ਨੇ ਦੱਸਿਆ ਕਿ ਅਮਰਪਾਲ ਦੇ ਕਮਰੇ ਵਿੱਚ ਖੂਨ ਦੇ ਧੱਬੇ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਉਸ ਦੇ ਭਰਾ ਦਾ ਕਤਲ ਕਰਕੇ ਫਾਹਾ ਲਗਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰਪਾਲ ਦਾ ਮੋਬਾਈਲ ਅਤੇ ਪੈਸੇ ਵੀ ਨਹੀਂ ਮਿਲੇ ਹਨ। ਲਾਸ਼ ਦਾ ਪੋਸਟਮਾਰਟਮ ਅਤੇ ਫੈਕਟਰੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗੇਗਾ ਕਿ ਅਮਰਪਾਲ ਦੀ ਮੌਤ ਕਿਵੇਂ ਹੋਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੰਬੀਹਾ ਗੈਂਗ ‘ਤੇ ਪੰਜਾਬ ਪੁਲਿਸ ਦੀ ਕਾਰਵਾਈ: ਬਠਿੰਡਾ, ਫਿਰੋਜ਼ਪੁਰ ਤੇ ਪਟਿਆਲਾ ‘ਚ ਨੇੜਲੇ ਸਾਥੀਆਂ ‘ਤੇ ਕੀਤੀ ਛਾਪੇਮਾਰੀ

‘ਮਿੰਨਤਾਂ ਕਰਦੇ ਰਹੇ ਪਰ ਚਲਾ ਦਿੱਤਾ ਬੁਲਡੋਜ਼ਰ, ਲੱਗੀ ਅੱਗ ਕਾਰਨ ਮਾਂ-ਧੀ ਸੜੀਆਂ ਜ਼ਿੰਦਾ, ਪਤੀ ਦਾ ਰੋ-ਰੋ ਬੁਰਾ ਹਾਲ