ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌ+ਤ: ਟੂਰਨਾਮੈਂਟ ਦੌਰਾਨ ਸਿਰ ‘ਤੇ ਲੱਗੀ ਸੱਟ

ਗੁਰਦਾਸਪੁਰ, 10 ਅਗਸਤ 2023 – ਗੁਰਦਾਸਪੁਰ ਦੇ ਪਿੰਡ ਥਾਨਾ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਉਰਫ਼ ਮਨੂ ਮਸਾਣਾ ਦੀ ਮੌਤ ਹੋ ਗਈ। ਪਿੰਡ ਖਤਰਾਏ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਚੱਲ ਰਹੇ ਕਬੱਡੀ ਕੱਪ ਦੇ ਮੈਚ ਦੌਰਾਨ ਉਸ ਦੇ ਸਿਰ ਵਿੱਚ ਸੱਟ ਲੱਗ ਗਈ ਸੀ। ਮਨੂ ਮਸਾਣਾ ਨੇ ਪਹਿਲਾ ਮੈਚ ਨਿਊਜ਼ੀਲੈਂਡ ‘ਚ ਖੇਡਿਆ, ਜਿਸ ਤੋਂ ਬਾਅਦ ਉਸ ਦੀ ਚਰਚਾ ਪੂਰੇ ਕਬੱਡੀ ਜਗਤ ‘ਚ ਹੋਣ ਲੱਗੀ।

ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਹਲਕੇ ਨਾਲ ਸਬੰਧਤ ਪਿੰਡ ਮਸਾਣਾ ਦੇ ਸਰਪੰਚ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮਨੂ ਪਿੰਡ ਦਾ ਹੋਣਹਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੀ। ਉਹ ਕਬੱਡੀ ਵਿੱਚ ਜਾਫੀ ਵੱਜੋਂ ਜਾਣਿਆ ਜਾਂਦਾ ਸੀ।

ਸਰਪੰਚ ਨੇ ਦੱਸਿਆ ਕਿ ਉਸ ਦੇ ਪਿਤਾ ਮੋਹਨ ਸਿੰਘ ਦਾ ਪਿਛਲੇ ਮਹੀਨੇ ਦੇਹਾਂਤ ਹੋ ਗਿਆ ਸੀ। ਉਹ ਹਾਲ ਹੀ ਵਿੱਚ ਨਿਊਜ਼ੀਲੈਂਡ ਤੋਂ ਕਬੱਡੀ ਖੇਡ ਕੇ ਵਾਪਸ ਆਇਆ ਹੈ। ਉਹ ਆਪਣੇ ਪਿੱਛੇ ਛੋਟਾ ਭਰਾ ਪ੍ਰਭਜੋਤ ਸਿੰਘ, ਪਤਨੀ ਅਤੇ ਇੱਕ ਬੱਚਾ ਛੱਡ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਸਾਮ ਵਿੱਚ ਪੰਜਾਬ ਨੇ ਗੱਡੇ ਜਿੱਤ ਦੇ ਝੰਡੇ: ਗਤਕਾ ਚੈਂਪੀਅਨਸ਼ਿਪ ‘ਚ ਪੰਜਾਬ ਗਤਕਾ ਐਸੋਸੀਏਸ਼ਨ ਲਗਾਤਾਰ ਸੱਤਵੀਂ ਵਾਰ ਬਣੀ ਚੈਂਪੀਅਨ

ਸਿੱਧੂ ਮੂਸੇਵਾਲਾ ਕ+ਤ+ਲ ਮਾਮਲੇ ‘ਚ ਹੋਈ ਸੁਣਵਾਈ, 24 ਮੁਲਜ਼ਮ ਵਰਚੁਅਲ ਤੌਰ ‘ਤੇ ਹੋਏ ਪੇਸ਼, ਬਲਕੌਰ ਸਿੰਘ ਦਾ ਆਇਆ ਵੱਡਾ ਬਿਆਨ ਬਿਆਨ